ਆਦਮਪੁਰ ਹਵਾਈ ਅੱਡੇ ਤੋਂ ਚੱਲਣ ਵਾਲੀ ਸਟਾਰ ਏਅਰਲਾਈਨਜ਼ ਦੀ ਉਡਾਣ ‘ਚ ਕੀਤਾ ਗਿਆ ਵੱਡਾ ਬਦਲਾਅ

0
7

ਜਲੰਧਰ : ਆਦਮਪੁਰ ਹਵਾਈ ਅੱਡੇ ਤੋਂ ਚੱਲਣ ਵਾਲੀ ਸਟਾਰ ਏਅਰਲਾਈਨਜ਼ ਦੀ ਉਡਾਣ ਵਿੱਚ ਅੱਜ ਤੋਂ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ।

ਹੁਣ ਏਅਰਲਾਈਨ ਨੇ ਆਪਣੇ ਜਹਾਜ਼ਾਂ ਵਿੱਚ ਸੀਟਾਂ ਦੀ ਗਿਣਤੀ ਵਧਾ ਦਿੱਤੀ ਹੈ। ਪਹਿਲਾਂ 76 ਯਾਤਰੀਆਂ ਦੀ ਸਮਰੱਥਾ ਵਾਲੇ ਜਹਾਜ਼ ਇੱਥੋਂ ਉਡਾਣ ਭਰਦੇ ਸਨ, ਪਰ ਹੁਣ ਉਨ੍ਹਾਂ ਦੀ ਜਗ੍ਹਾ 88 ਯਾਤਰੀਆਂ ਦੀ ਸਮਰੱਥਾ ਵਾਲੇ ਨਵੇਂ ਜਹਾਜ਼ ਲਗਾਏ ਗਏ ਹਨ। ਇਹ ਬਦਲਾਅ 14 ਮਈ 2025 ਤੋਂ ਲਾਗੂ ਹੋਇਆ ਹੈ।

ਇਹ ਯਾਤਰੀਆਂ ਦੀ ਵਧਦੀ ਮੰਗ ਨੂੰ ਵੀ ਪੂਰਾ ਕਰ ਸਕੇਗਾ। ਸਥਾਨਕ ਯਾਤਰੀਆਂ ਨੇ ਵੀ ਇਸ ਫ਼ੈੈਸਲੇ ਦਾ ਸਵਾਗਤ ਕੀਤਾ ਹੈ ਅਤੇ ਉਮੀਦ ਪ੍ਰਗਟ ਕੀਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਆਦਮਪੁਰ ਤੋਂ ਹੋਰ ਥਾਵਾਂ ਲਈ ਹਵਾਈ ਸੇਵਾਵਾਂ ਸ਼ੁਰੂ ਹੋਣਗੀਆਂ।

LEAVE A REPLY

Please enter your comment!
Please enter your name here