ਪੰਜਾਬ : ਵੇਰਕਾ ਦੁੱਧ ਪੀਣ ਵਾਲਿਆਂ ਨੂੰ ਹੁਣ ਆਪਣੀਆਂ ਜੇਬਾਂ ਢਿੱਲੀਆਂ ਕਰਨੀਆਂ ਪੈਣਗੀਆਂ। ਦਰਅਸਲ, ਪੰਜਾਬ-ਚੰਡੀਗੜ੍ਹ ਵਿੱਚ ਵੇਰਕਾ ਦੁੱਧ ਦੀ ਕੀਮਤ ਵਧ ਗਈ ਹੈ। ਵੇਰਕਾ ਨੇ ਦੁੱਧ ਦੀ ਕੀਮਤ 2 ਰੁਪਏ ਪ੍ਰਤੀ ਲੀਟਰ ਵਧਾ ਦਿੱਤੀ ਹੈ।
ਇਹ ਨਵੀਆਂ ਕੀਮਤਾਂ 30 ਅਪ੍ਰੈਲ 2025 ਤੋਂ ਲਾਗੂ ਹੋਣਗੀਆਂ। ਤੁਹਾਨੂੰ ਦੱਸ ਦੇਈਏ ਕਿ ਅੱਧਾ ਲੀਟਰ ਦੁੱਧ ਹੁਣ 28 ਰੁਪਏ, 1 ਲੀਟਰ ਦੀ ਕੀਮਤ 55 ਰੁਪਏ, ਡੇਢ ਲੀਟਰ ਪੈਕੇਟ 80 ਰੁਪਏ, ਅੱਧਾ ਲੀਟਰ ਡਬਲ ਟੋਂਡ ਦੁੱਧ 20 ਰੁਪਏ, ਅੱਧਾ ਲੀਟਰ ਫੁੱਲ ਕਰੀਮ ਦੁੱਧ 31 ਰੁਪਏ ਅਤੇ ਇੱਕ ਲੀਟਰ 61 ਰੁਪਏ ਵਿੱਚ ਮਿਲੇਗਾ, ਜਦੋਂ ਕਿ ਗਾਂ ਦੇ ਦੁੱਧ ਦਾ ਇੱਕ ਪੈਕੇਟ ਹੁਣ ਅੱਧਾ ਲੀਟਰ 26 ਰੁਪਏ ਵਿੱਚ ਮਿਲੇਗਾ।