ਪੰਜਾਬ : ਪਾਕਿਸਤਾਨ ਦੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਦਿੱਲੀ ਤੋਂ ਰਵਾਨਾ ਹੋਏ ਸਿੱਖ ਸ਼ਰਧਾਲੂਆਂ ਦਾ ਇਕ ਜਥਾ ਵਾਹਗਾ ਸਰਹੱਦ ‘ਤੇ ਫਸਿਆ ਹੋਇਆ ਹੈ। ਰਿਪੋਰਟਾਂ ਮੁਤਾਬਕ ਭਾਰਤ ਤੋਂ ਲਗਭਗ 6,000 ਸਿੱਖ ਸ਼ਰਧਾਲੂ ਸਵੇਰੇ 6 ਵਜੇ ਤੋਂ ਵਾਹਗਾ ਸਰਹੱਦ ‘ਤੇ ਪਹੁੰਚੇ ਹਨ ਪਰ ਪਾਕਿਸਤਾਨੀ ਅਧਿਕਾਰੀਆਂ ਨੇ ਅਜੇ ਤੱਕ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ ਹੈ।
ਇਨ੍ਹਾਂ ਵਿਚੋਂ 288 ਸ਼ਰਧਾਲੂ ਅਜੇ ਵੀ ਸਰਹੱਦ ‘ਤੇ ਭੁੱਖੇ-ਪਿਆਸੇ ਬੈਠੇ ਹਨ ਅਤੇ ਉਨ੍ਹਾਂ ਨੂੰ ਨਾ ਤਾਂ ਪਾਕਿਸਤਾਨ ਸਰਕਾਰ ਵੱਲੋਂ ਕੋਈ ਸਹੂਲਤ ਦਿੱਤੀ ਗਈ ਹੈ ਅਤੇ ਨਾ ਹੀ ਪਾਕਿਸਤਾਨ ਗੁਰਦੁਆਰਾ ਕਮੇਟੀ ਦਾ ਕੋਈ ਨੁਮਾਇੰਦਾ ਉਥੇ ਮੌਜੂਦ ਹੈ। ਸ਼ਰਧਾਲੂਆਂ ਨੂੰ ਪਿਛਲੇ 18 ਘੰਟਿਆਂ ਤੋਂ ਭੋਜਨ ਜਾਂ ਪੀਣ ਵਾਲਾ ਪਾਣੀ ਨਹੀਂ ਮਿ ਲਿਆ ਹੈ, ਜਿਸ ਕਾਰਨ ਉਨ੍ਹਾਂ ਵਿਚ ਭਾਰੀ ਰੋਸ ਹੈ। ਇਹ ਪਾਕਿਸਤਾਨ ਸਰਕਾਰ ਦੀ ਗੰਭੀਰ ਅਸਫਲਤਾ ਨੂੰ ਦਰਸਾਉਂਦਾ ਹੈ। ਸ਼ਰਧਾਲੂ ਬੇਵੱਸ ਮਹਿਸੂਸ ਕਰ ਰਹੇ ਹਨ ਅਤੇ ਭਾਰਤ ਸਰਕਾਰ ਤੋਂ ਮਦਦ ਦੀ ਬੇਨਤੀ ਕਰ ਰਹੇ ਹਨ। ਸਥਾਨਕ ਅਧਿਕਾਰੀਆਂ ਅਤੇ ਸੰਸਥਾਵਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਸ ਮਾਮਲੇ ਦਾ ਨੋਟਿਸ ਲੈਣ ਅਤੇ ਸ਼ਰਧਾਲੂਆਂ ਨੂੰ ਜਲਦੀ ਤੋਂ ਜਲਦੀ ਰਾਹਤ ਪ੍ਰਦਾਨ ਕਰਨ।