Home ਪੰਜਾਬ ਆਈਫ਼ੋਨ ਕਰ ਕੇ ਇੱਕ ਦੋਸਤ ਨੇ ਆਪਣੇ ਦੋਸਤ ਦਾ ਕੀਤਾ ਕਤਲ

ਆਈਫ਼ੋਨ ਕਰ ਕੇ ਇੱਕ ਦੋਸਤ ਨੇ ਆਪਣੇ ਦੋਸਤ ਦਾ ਕੀਤਾ ਕਤਲ

0

ਪੰਜਾਬ : ਆਪਣੇ ਦੋਸਤ ਦਾ ਜਨਮ ਦਿਨ ਮਨਾਉਣ ਤੋਂ ਬਾਅਦ ਇੱਕ ਆਈਫ਼ੋਨ ਕਰ ਕੇ ਦੋਸਤ ਨੇ ਦੋਸਤ ਦਾ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਤੋਂ ਬਾਅਦ ਮੁਲਜ਼ਮ ਲਾਸ਼ ਨੂੰ ਰਾਜਪੁਰਾ ਰੇਲਵੇ ਲਾਈਨ ’ਤੇ ਸੁੱਟ ਕੇ ਹੋਏ ਫਰਾਰ ਹੋ ਗਏ। ਪੁਲਿਸ ਪਾਰਟੀ ਨੇ ਪੂਰੇ ਮਾਮਲੇ ਦੀ ਜਦੋਂ ਜਾਂਚ ਕੀਤੀ ਤਾਂ ਜਾਂਚ ਦੇ ਵਿੱਚ ਸਾਹਮਣੇ ਨਿਕਲ ਕੇ ਆਇਆ ਕਿ ਇੱਕ ਦੋਸਤ ਨੇ ਆਪਣੇ ਦੋਸਤ ਦਾ ਜਨਮ ਦਿਨ ਮਨਾਉਣ ਤੋਂ ਬਾਅਦ ਇੱਕ ਮੋਬਾਈਲ ਫ਼ੋਨ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਜਿਸ ਤੋਂ ਬਾਅਦ ਮੁੱਢਲੀ ਤਫ਼ਤੀਸ਼ ਤੋਂ ਪਤਾ ਲੱਗਿਆ ਕਿ ਇੱਕ ਹਰਜਿੰਦਰ ਸਿੰਘ ਨਾਮਕ ਵਿਅਕਤੀ ਆਪਣੇ ਬੇਟੇ ਨਵਜੋਤ ਸਿੰਘ ਦੀ ਭਾਲ ਕਰ ਰਹੇ ਸਨ। ਜਿਸ ਤੋਂ ਬਾਅਦ ਪਤਾ ਲੱਗਿਆ ਕਿ ਨਵਜੋਤ ਆਪਣੇ ਦੋਸਤਾਂ ਦੇ ਨਾਲ ਆਪਣਾ ਜਨਮ ਦਿਨ ਮਨਾ ਕੇ ਅੰਮ੍ਰਿਤਸਰ ਵਾਲੀ ਸਾਈਡ ਘੁੰਮਣ ਲਈ ਜਾ ਰਿਹਾ ਸੀ ਅਤੇ ਰਾਜਪੁਰਾ ਪਹੁੰਚ ਕੇ ਨਵਜੋਤ ਦੇ ਦੋਸਤ ਅਮਨਜੋਤ ਸਿੰਘ ਨੇ ਬੜੀ ਬੇਰਹਿਮੀ ਦੇ ਨਾਲ ਤੇਜ਼ਧਾਰ ਹਥਿਆਰ ਨਾਲ ਨਵਜੋਤ ਦਾ ਕਤਲ ਕਰ ਦਿੱਤਾ। ਕਤਲ ਨੂੰ ਹਾਦਸਾ ਦਰਸਾਉਣ ਲਈ ਉਸ ਦੀ ਡੈੱਡ ਬਾਡੀ ਰੇਲਵੇ ਲਾਈਨ ’ਤੇ ਸੁੱਟ ਦਿੱਤੀ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਕਿਹਾ ਕਿ ਦੋਸ਼ੀ ਨਾਬਾਲਗ਼ ਹੋਣ ਕਰ ਕੇ ਉਸ ਖ਼ਿਲਾਫ਼ ਜੁਵਲਿਨ ਐਕਟ ਦੇ ਅਧਾਰ ’ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

NO COMMENTS

LEAVE A REPLY

Please enter your comment!
Please enter your name here

Exit mobile version