Home ਦੇਸ਼ ਕਾਮਾਖਿਆ ਐਕਸਪ੍ਰੈਸ ਦੇ 11 ਡੱਬੇ ਪਟੜੀ ਤੋਂ ਉਤਰੇ, ਮਚੀ ਹਫੜਾ ਦਫੜੀ

ਕਾਮਾਖਿਆ ਐਕਸਪ੍ਰੈਸ ਦੇ 11 ਡੱਬੇ ਪਟੜੀ ਤੋਂ ਉਤਰੇ, ਮਚੀ ਹਫੜਾ ਦਫੜੀ

0

ਓਡੀਸ਼ਾ : ਕਟਕ ਦੇ ਨਿਰਗੁੰਡੀ ਨੇੜੇ ਇੱਕ ਰੇਲ ਹਾਦਸਾ ਵਾਪਰਿਆ ਹੈ। ਰੇਲ ਗੱਡੀ ਨੰਬਰ 12551 ਕਾਮਾਖਿਆ ਐਕਸਪ੍ਰੈਸ ਦੇ 11 ਡੱਬੇ ਪਟੜੀ ਤੋਂ ਉਤਰ ਗਏ ਹਨ। ਕਾਮਾਖਿਆ ਐਕਸਪ੍ਰੈਸ ਕਟਕ ਸਟੇਸ਼ਨ ਤੋਂ ਰਵਾਨਾ ਹੋਣ ਤੋਂ ਬਾਅਦ ਮੰਗੋਲੀ ਸਟੇਸ਼ਨ ਨੇੜੇ ਪਟੜੀ ਤੋਂ ਉਤਰ ਗਈ। ਇਹ ਘਟਨਾ ਖੁਰਦਾ ਡਵੀਜ਼ਨ ‘ਚ ਵਾਪਰੀ, ਜਾਣਕਾਰੀ ਮੁਤਾਬਕ ਬੀ9 ਤੋਂ ਬੀ-14 ਜਾ ਰਹੀ ਰੇਲ ਗੱਡੀ ਦੇ ਡੱਬੇ ਪਟੜੀ ਤੋਂ ਉਤਰ ਗਏ ਹਨ। ਇਸ ਹਾਦਸੇ ‘ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਹਾਦਸੇ ਦੀ ਸੂਚਨਾ ਮਿਲਦੇ ਹੀ ਐਨ.ਡੀ.ਆਰ.ਐਫ ਅਤੇ ਮੈਡੀਕਲ ਟੀਮਾਂ ਨੂੰ ਬਚਾਅ ਕਾਰਜ ਲਈ ਭੇਜਿਆ ਗਿਆ ਹੈ। ਕਾਮਾਖਿਆ ਐਕਸਪ੍ਰੈਸ ਦੇ ਪਟੜੀ ਤੋਂ ਉਤਰਨ ਕਾਰਨ, ਹੇਠ ਲਿਖੀਆਂ ਰੇਲ ਗੱਡੀਆਂ ਨੂੰ ਤੁਰੰਤ ਪ੍ਰਭਾਵ ਨਾਲ ਬਦਲ ਦਿੱਤਾ ਗਿਆ ਹੈ:

12822 (BRAG)

12875 (BBS)

22606 (RTN)

ਰੇਲਵੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਹਾਦਸੇ ਤੋਂ ਬਾਅਦ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ ਅਤੇ ਬਦਲਵੇਂ ਪ੍ਰਬੰਧਾਂ ਤਹਿਤ ਉਨ੍ਹਾਂ ਨੂੰ ਉਨ੍ਹਾਂ ਦੀ ਮੰਜ਼ਿਲ ‘ਤੇ ਲਿਜਾਣ ਦੀ ਪ੍ਰਕਿ ਰਿਆ ਜਾਰੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version