Home Sport ਅੱਜ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਜਾਵੇਗਾ ਚੈਂਪੀਅਨਜ਼ ਟਰਾਫੀ ਮੈਚ

ਅੱਜ ਭਾਰਤ ਤੇ ਨਿਊਜ਼ੀਲੈਂਡ ਵਿਚਕਾਰ ਖੇਡਿਆ ਜਾਵੇਗਾ ਚੈਂਪੀਅਨਜ਼ ਟਰਾਫੀ ਮੈਚ

0

Sports News : ਭਾਰਤੀ ਕ੍ਰਿਕਟ ਟੀਮ ਐਤਵਾਰ ਨੂੰ ਯਾਨੀ ਅੱਜ ਨਿਊਜ਼ੀਲੈਂਡ ਖ਼ਿਲਾਫ਼ ਚੈਂਪੀਅਨਜ਼ ਟਰਾਫੀ ਦੇ ਆਖਰੀ ਗਰੁੱਪ ਮੈਚ ਵਿੱਚ ਸਪਿੰਨ ਨੂੰ ਬਿਹਤਰ ਢੰਗ ਨਾਲ ਖੇਡਣ ਦੀ ਕੋਸ਼ਿਸ਼ ਕਰੇਗੀ। ਇਸ ਦੌਰਾਨ ਟੀਮ ’ਚੋਂ ਬਾਹਰ ਬੈਠੇ ਖਿਡਾਰੀਆਂ ਨੂੰ ਵੀ ਮੌਕਾ ਮਿਲ ਸਕਦਾ ਹੈ।

ਮੈਚ ਬਾਅਦ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ। ਭਾਰਤ ਅਤੇ ਆਸਟਰੇਲੀਆ ਦੋਵਾਂ ਨੇ ਟੂਰਨਾਮੈਂਟ ’ਚ ਹਾਲੇ ਕੋਈ ਮੈਚ ਨਹੀਂ ਹਾਰਿਆ ਅਤੇ ਦੋਵੇਂ ਟੀਮਾਂ ਸੈਮੀਫਾਈਨਲ ਵਿੱਚ ਪਹੁੰਚ ਚੁੱਕੀਆਂ ਹਨ। ਇਹ ਮੈਚ ਜਿੱਤਣ ਵਾਲੀ ਟੀਮ ਗਰੁੱਪ ’ਚ ਸਿਖ਼ਰ ’ਤੇ ਰਹੇਗੀ। ਸੈਮੀਫਾਈਨਲ ਵਿੱਚ ਭਾਰਤ ਦਾ ਸਾਹਮਣਾ ਦੱਖਣੀ ਅਫਰੀਕਾ ਜਾਂ ਆਸਟਰੇਲੀਆ ਨਾਲ ਹੋਵੇਗਾ ਅਤੇ ਦੋਵਾਂ ਕੋਲ ਚੰਗੇ ਸਪਿੰਨਰ ਹਨ। ਭਾਰਤ ਨੇ ਗਰੁੱਪ ਗੇੜ ਦੇ ਪਿਛਲੇ ਦੋਵੇਂ ਮੈਚਾਂ ਵਿੱਚ ਭਾਵੇਂ ਜਿੱਤ ਦਰਜ ਕੀਤੀ ਹੈ ਪਰ ਸਪਿੰਨਰਾਂ ਨੇ ਭਾਰਤੀਆਂ ਨੂੰ ਕਾਫੀ ਪ੍ਰੇਸ਼ਾਨ ਕੀਤਾ ਹੈ। ਭਾਰਤ ਦੇ ਸਟਾਰ ਬੱਲੇਬਾਜ਼ਾਂ ਨੇ ਬੰਗਲਾਦੇਸ਼ ਦੇ ਸਪਿੰਨਰਾਂ ਮਹਿਦੀ ਹਸਨ ਮਿਰਾਜ਼ ਅਤੇ ਰਿਸ਼ਾਦ ਹੁਸੈਨ ਖ਼ਿਲਾਫ਼ ਜੋਖ਼ਮ ਲੈਣ ਤੋਂ ਬਚਣ ਦੀ ਰਣਨੀਤੀ ਅਪਣਾਈ।

ਉਨ੍ਹਾਂ ਨੇ ਪਾਕਿਸਤਾਨ ਦੇ ਸਪਿੰਨਰ ਅਬਰਾਰ ਅਹਿਮਦ ਵਿਰੁੱਧ ਵੀ ਇਹੀ ਤਰੀਕਾ ਅਪਣਾਇਆ ਅਤੇ ਤਿੰਨੋਂ ਗੇਂਦਬਾਜ਼ ਬਹੁਤ ਕਿਫਾਇਤੀ ਸਾਬਤ ਹੋਏ। ਹੁਣ ਭਾਰਤੀ ਬੱਲੇਬਾਜ਼ਾਂ ਨੂੰ ਕਪਤਾਨ ਮਿਸ਼ੇਲ ਸੈਂਟਨਰ ਅਤੇ ਮਾਈਕਲ ਬ੍ਰੇਸਵੈੱਲ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਵੇਗਾ। ਲੈਅ ’ਚ ਚੱਲ ਰਹੇ ਰਹੇ ਸ਼ੁਭਮਨ ਗਿੱਲ, ਪਾਕਿਸਤਾਨ ਖ਼ਿਲਾਫ਼ ਨਾਬਾਦ ਸੈਂਕੜਾ ਮਾਰਨ ਵਾਲੇ ਵਿਰਾਟ ਕੋਹਲੀ, ਸ਼੍ਰੇਅਸ ਅਈਅਰ ਅਤੇ ਕੇਐੱਲ ਰਾਹੁਲ ਨੂੰ ਚੰਗਾ ਪ੍ਰਦਰਸ਼ਨ ਕਰਨਾ ਪਵੇਗਾ।

NO COMMENTS

LEAVE A REPLY

Please enter your comment!
Please enter your name here

Exit mobile version