Home ਸੰਸਾਰ ਅਮਰੀਕਾ ’ਚ ਧਾਰਮਿਕ ਅਸਥਾਨਾਂ ’ਚ ਵੜ ਕੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੱਭਣ ਦੀ...

ਅਮਰੀਕਾ ’ਚ ਧਾਰਮਿਕ ਅਸਥਾਨਾਂ ’ਚ ਵੜ ਕੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੱਭਣ ਦੀ ਟਰੰਪ ਦੀ ਮੁਹਿੰਮ ’ਤੇ ਅਦਾਲਤ ਨੇ ਲਗਾਈ ਰੋਕ

0

ਅਮਰੀਕਾ : ਅਮਰੀਕਾ ’ਚ ਧਾਰਮਿਕ ਅਸਥਾਨਾਂ ’ਚ ਵੜ ਕੇ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਲੱਭਣ ਦੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਮੁਹਿੰਮ ’ਤੇ ਅਦਾਲਤ ਨੇ ਆਰਜ਼ੀ ਰੋਕ ਲਗਾ ਦਿੱਤੀ ਹੈ। ਸੈਕਰਾਮੈਂਟੋ ਸਥਿਤ ਇਕ ਗੁਰਦੁਆਰਾ, ਜੋ ਲਗਭਗ 30,000 ਸਿੱਖਾਂ ਦੀ ਨੁਮਾਇੰਦਗੀ ਕਰਦਾ ਹੈ, ਨੇ ਫੈਡਰਲ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਧਾਰਮਿਕ ਅਸਥਾਨਾਂ ’ਚ ਭੇਜਣ ਦੀ ਟਰੰਪ ਪ੍ਰਸ਼ਾਸਨ ਦੀ ਯੋਜਨਾ ਨੂੰ ਚੁਨੌਤੀ ਦੇਣ ਲਈ ਬੇਅ ਏਰੀਆ ਬੈਪਟਿਸਟ ਗਿਰਜਾਘਰਾਂ ਨਾਲ ਮਿਲ ਕੇ ਕੰਮ ਕੀਤਾ ਸੀ।

ਇਸ ਗਠਜੋੜ ਨੇ ਸਫਲਤਾਪੂਰਵਕ ਅਦਾਲਤ ਤੋਂ ਇਕ ਮੱੁਢਲਾ ਹੁਕਮ ਪ੍ਰਾਪਤ ਕੀਤਾ, ਜਿਸ ਨਾਲ ਪ੍ਰਸ਼ਾਸਨ ਨੂੰ ਮੁਕੱਦਮੇਦਾਰਾਂ ਦੀ ਮਲਕੀਅਤ ਵਾਲੇ ਜਾਂ ਵਰਤੇ ਜਾਂਦੇ ਪੂਜਾ ਸਥਾਨਾਂ ’ਚ ਇਮੀਗ੍ਰੇਸ਼ਨ ਲਾਗੂ ਕਰਨ ਦੀਆਂ ਗਤੀਵਿਧੀਆਂ ਕਰਨ ਤੋਂ ਰੋਕਿਆ ਗਿਆ। ‘ਸਿੱਖ ਟੈਂਪਲ ਆਫ ਸੈਕਰਾਮੈਂਟੋ’ ਦੇ ਬੋਰਡ ਮੈਂਬਰ ਅਮਰ ਸ਼ੇਰਗਿੱਲ ਨੇ ਇਸ ਨੂੰ ਧਾਰਮਿਕ ਆਜ਼ਾਦੀ ਦੀ ਰਾਖੀ ਲਈ ਇਕ ਮਹੱਤਵਪੂਰਨ ਪਹਿਲਾ ਕਦਮ ਦਸਿਆ।

ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਦਾਲਤ ਦਾ ਫ਼ੈੈਸਲਾ ਮੰਨਦਾ ਹੈ ਕਿ ਸਰਕਾਰ ਵਿਅਕਤੀਗਤ ਅਧਿਕਾਰੀਆਂ ਦੀ ਮਰਜ਼ੀ ਨਾਲ ਵਾਰੰਟ ਰਹਿਤ ਤਲਾਸ਼ੀ ਅਤੇ ਜ਼ਬਰਦਸਤੀ ’ਚ ਸ਼ਾਮਲ ਨਹੀਂ ਹੋ ਸਕਦੀ। ਟਰੰਪ ਪ੍ਰਸ਼ਾਸਨ ਦੀ ਨੀਤੀ ਵਿਚ ਤਬਦੀਲੀ, ਜਿਸ ਨੇ ਧਾਰਮਿਕ ਸਥਾਨਾਂ ਲਈ ਬਾਈਡਨ ਦੇ ਸਮੇਂ ਦੀ ਸੁਰੱਖਿਆ ਨੂੰ ਰੱਦ ਕਰ ਦਿਤਾ ਸੀ, ਨੇ ਸਿੱਖਾਂ ਅਤੇ ਹੋਰ ਧਾਰਮਿਕ ਭਾਈਚਾਰਿਆਂ ਵਿਚ ਚਿੰਤਾ ਪੈਦਾ ਕਰ ਦਿੱਤੀ ਸੀ। ਗੁਰਦੁਆਰਾ ਇਸ ਮੁਕੱਦਮੇ ਵਿਚ ਸ਼ਾਮਲ ਹੋਇਆ ਕਿਉਂਕਿ ਗੁਰਦੁਆਰੇ ਆਉਣ ਵਾਲੇ ਗੈਰ-ਦਸਤਾਵੇਜ਼ੀ ਸ਼ਰਧਾਲੂਆਂ ਨੂੰ ਫੜੇ ਜਾਣ ਦੀ ਚਿੰਤਾ ਹੋ ਗਈ ਸੀ ਅਤੇ ਉਨ੍ਹਾਂ ਨੇ ਸੋਚਿਆ ਕਿ ਇਸ ਨਾਲ ਉਹ ਗੁਰਦੁਆਰੇ ਆਉਣਾ ਬੰਦ ਕਰ ਸਕਦੇ ਹਨ।

NO COMMENTS

LEAVE A REPLY

Please enter your comment!
Please enter your name here

Exit mobile version