Home UP NEWS ਟਰੈਕਟਰ ਡੀਲਰ ਜਿਤੇਂਦਰ ਸਿੰਘ ਦੀ ਖੁਦਕੁਸ਼ੀ ਦੇ ਮਾਮਲੇ ‘ਚ ਅਮਿਤਾਭ ਬੱਚਨ ਦੇ...

ਟਰੈਕਟਰ ਡੀਲਰ ਜਿਤੇਂਦਰ ਸਿੰਘ ਦੀ ਖੁਦਕੁਸ਼ੀ ਦੇ ਮਾਮਲੇ ‘ਚ ਅਮਿਤਾਭ ਬੱਚਨ ਦੇ ਜਵਾਈ ਨਿਖਿਲ ਨੰਦਾ ਤੇ 9 ਹੋਰਾਂ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਕੀਤਾ ਗਿਆ ਦਰਜ

0

ਬੰਦਾਯੂ : ਉੱਤਰ ਪ੍ਰਦੇਸ਼ ਦੇ ਬੰਦਾਯੂ ਜ਼ਿਲ੍ਹੇ (Bandayu District) ‘ਚ ਟਰੈਕਟਰ ਡੀਲਰ ਜਿਤੇਂਦਰ ਸਿੰਘ ਦੀ ਖੁਦਕੁਸ਼ੀ ਦੇ ਮਾਮਲੇ ‘ਚ ਅਮਿਤਾਭ ਬੱਚਨ ਦੇ ਜਵਾਈ ਨਿਖਿਲ ਨੰਦਾ (Nikhil Nanda) ਅਤੇ 9 ਹੋਰਾਂ ਖ਼ਿਲਾਫ਼ ਖੁਦਕੁਸ਼ੀ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਅਦਾਲਤ ਦੇ ਆਦੇਸ਼ ‘ਤੇ ਕੀਤੀ ਗਈ ਹੈ। ਮ੍ਰਿਤਕ ਜੀਤੇਂਦਰ ਨੇ ਆਪਣੇ ਸੁਸਾਈਡ ਨੋਟ ‘ਚ ਦੋਸ਼ ਲਾਇਆ ਸੀ ਕਿ ਘੱਟ ਵਿਕਰੀ ਕਾਰਨ ਉਸ ਨੂੰ ਲਗਾਤਾਰ ਮਾਨਸਿਕ ਤੌਰ ‘ਤੇ ਪਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਉਸ ਦਾ ਲਾਇਸੈਂਸ ਰੱਦ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ।

ਬੰਦਾਯੂ ਦੇ ਦਾਤਾਗੰਜ ‘ਚ ‘ਜੈ ਕਿਸਾਨ ਟਰੇਡਰਜ਼ ਫਾਰਮ ਟਰੈਕ ਟਰੈਕਟਰ’ ਨਾਂ ਦੀ ਟਰੈਕਟਰ ਏਜੰਸੀ ਚਲਾਉਣ ਵਾਲੇ ਜਿਤੇਂਦਰ ਸਿੰਘ ਦੇ ਪਰਿਵਾਰ ਦਾ ਕਹਿਣਾ ਹੈ ਕਿ ਕੰਪਨੀ ਦੇ ਅਧਿਕਾਰੀਆਂ ਨੇ ਉਨ੍ਹਾਂ ‘ਤੇ ਵਿਕਰੀ ਵਧਾਉਣ ਲਈ ਵਾਰ-ਵਾਰ ਦਬਾਅ ਪਾਇਆ। ਕੰਪਨੀ ਦੇ ਅਧਿਕਾਰੀਆਂ ਨੇ ਜਿਤੇਂਦਰ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਵਿਕਰੀ ਨਹੀਂ ਵਧਾਈ ਤਾਂ ਏਜੰਸੀ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ ਅਤੇ ਉਸ ਨੂੰ ਮਾਨਸਿਕ ਤੌਰ ‘ਤੇ ਇਸ ਹੱਦ ਤੱਕ ਪਰੇਸ਼ਾਨ ਕੀਤਾ ਜਾਵੇਗਾ ਕਿ ਉਸ ਦੀ ਜਾਇਦਾਦ ਵਿਕਣ ਦੀ ਕਗਾਰ ‘ਤੇ ਹੋ ਜਾਵੇਗੀ।

ਕੀ ਹੋਇਆ 21 ਅਤੇ 22 ਨਵੰਬਰ ਨੂੰ ?

ਜਿਤੇਂਦਰ ਦੇ ਭਰਾ ਗਿਆਨੇਂਦਰ ਸਿੰਘ ਮੁਤਾਬਕ 21 ਨਵੰਬਰ 2024 ਨੂੰ ਦੋਸ਼ੀ ਏਜੰਸੀ ਪਹੁੰਚੇ ਅਤੇ ਜਿਤੇਂਦਰ ਨੂੰ ਫਟਕਾਰ ਲਗਾਈ। ਇਸ ਤੋਂ ਬਾਅਦ ਉਹ ਮਾਨਸਿਕ ਅਤੇ ਸਰੀਰਕ ਤੌਰ ‘ਤੇ ਪਰੇਸ਼ਾਨ ਹੋ ਗਿਆ। 22 ਨਵੰਬਰ 2024 ਨੂੰ ਸਵੇਰੇ 6 ਵਜੇ ਜਿਤੇਂਦਰ ਨੇ ਖੁਦਕੁਸ਼ੀ ਕਰ ਲਈ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਕੰਪਨੀ ਦੇ ਅਧਿਕਾਰੀਆਂ ਨੇ ਉਨ੍ਹਾਂ ‘ਤੇ ਮਾਨਸਿਕ ਦਬਾਅ ਨਾ ਪਾਇਆ ਹੁੰਦਾ ਤਾਂ ਇਹ ਦੁਖਦਾਈ ਘਟਨਾ ਨਾ ਵਾਪਰਦੀ।

ਦੋਸ਼ੀ ਖ਼ਿਲਾਫ਼ ਮਾਮਲਾ ਦਰਜ

ਗਿਆਨੇਂਦਰ ਸਿੰਘ ਦੀ ਸ਼ਿਕਾਇਤ ‘ਤੇ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਦਾਤਾਗੰਜ ਕੋਤਵਾਲੀ ਵਿੱਚ ਕੇਸ ਦਰਜ ਕਰ ਲਿਆ ਹੈ। ਨਿਖਿਲ ਨੰਦਾ ਤੋਂ ਇਲਾਵਾ ਕੰਪਨੀ ਦੇ ਹੋਰ ਅਧਿਕਾਰੀ ਵੀ ਇਸ ਮਾਮਲੇ ‘ਚ ਸ਼ਾਮਲ ਹਨ। ਇਨ੍ਹਾਂ ਮੁਲਜ਼ਮਾਂ ਦੀ ਸੂਚੀ ਵਿੱਚ ਹੇਠ ਲਿਖੇ ਨਾਮ ਸ਼ਾਮਲ ਹਨ:

ਆਸ਼ੀਸ਼ ਬਾਲਿਆਨ (ਏਰੀਆ ਮੈਨੇਜਰ)

ਸੁਮਿਤ ਰਾਘਵ (ਸੇਲਜ਼ ਮੈਨੇਜਰ)

ਦਿਨੇਸ਼ ਪੰਤ (ਬਰੇਲੀ ਹੈੱਡ)

ਪੰਕਜ ਭਾਕਰ (ਵਿੱਤ ਸੰਗ੍ਰਹਿ)

ਅਮਿਤ ਪੰਤ (ਸੇਲਜ਼ ਮੈਨੇਜਰ)

ਨੀਰਜ ਮਹਿਰਾ (ਸੇਲਜ਼ ਹੈੱਡ)

ਨਿਖਿਲ ਨੰਦਾ (ਅਮਿਤਾਭ ਬੱਚਨ ਦਾ ਜਵਾਈ)

ਸ਼ਿਸ਼ਾਂਤ ਗੁਪਤਾ (ਡੀਲਰ, ਸ਼ਾਹਜਹਾਂਪੁਰ)

ਇੱਕ ਅਣਜਾਣ ਵਿਅਕਤੀ

ਪੁਲਿਸ ਅਤੇ ਅਦਾਲਤੀ ਕਾਰਵਾਈ

ਸ਼ੁਰੂ ਵਿੱਚ ਪਰਿਵਾਰ ਨੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ, ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਇਸ ਤੋਂ ਬਾਅਦ ਪਰਿਵਾਰ ਨੇ ਇਹ ਮਾਮਲਾ ਉੱਚ ਅਧਿਕਾਰੀਆਂ ਕੋਲ ਉਠਾਇਆ ਪਰ ਫਿਰ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਆਖਰਕਾਰ ਪਰਿਵਾਰ ਨੇ ਅਦਾਲਤ ਦਾ ਸਹਾਰਾ ਲਿਆ ਅਤੇ ਅਦਾਲਤ ਦੇ ਆਦੇਸ਼ ‘ਤੇ ਪੁਲਿਸ ਨੇ ਐਫ.ਆਈ.ਆਰ. ਦਰਜ ਕੀਤੀ। ਬੰਦਾਯੂ ਦੇ ਐਸ.ਐਸ.ਪੀ. ਬ੍ਰਿਜੇਸ਼ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

NO COMMENTS

LEAVE A REPLY

Please enter your comment!
Please enter your name here

Exit mobile version