Home ਸੰਸਾਰ ਕੈਨੇਡਾ ‘ਚ ਹੋਈ ਸਭ ਤੋਂ ਵੱਡੀ ਚੋਰੀ ਦੇ ਮਾਮਲੇ ਦਾ ਪੀਲ ਪੁਲਿਸ...

ਕੈਨੇਡਾ ‘ਚ ਹੋਈ ਸਭ ਤੋਂ ਵੱਡੀ ਚੋਰੀ ਦੇ ਮਾਮਲੇ ਦਾ ਪੀਲ ਪੁਲਿਸ ਨੇ ਲਗਾਇਆ ਪਤਾ

0

ਕੈਨੇਡਾ : ਕੈਨੇਡਾ ‘ਚ ਚੋਰੀ ਦੇ ਸਭ ਤੋਂ ਵੱਡੇ ਮਾਮਲੇ ‘ਚ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ ਕਿ ਚੋਰੀ ਦਾ ਲੋੜੀਂਦਾ ਮਾਸਟਰਮਾਈਂਡ ਚੰਡੀਗੜ੍ਹ ‘ਚ ਪਰਿਵਾਰ ਨਾਲ ਰਹਿ ਰਿਹਾ ਹੈ। ਮਾਸਟਰਮਾਈਂਡ ਏਅਰ ਕੈਨੇਡਾ ਦੇ ਸਾਬਕਾ ਮੈਨੇਜਰ ਸਿਮਰਨਪ੍ਰੀਤ ਪਨੇਸਰ ‘ਤੇ 2023 ‘ਚ ਕੈਨੇਡਾ ‘ਚ ਚੋਰੀ ਦਾ ਦੋਸ਼ ਲਗਾਇਆ ਗਿਆ ਹੈ, ਜੋ ਉਸ ਸਮੇਂ ਬਰੈਂਪਟਨ, ਓਨਟਾਰੀਓ ‘ਚ ਰਹਿ ਰਿਹਾ ਸੀ ਅਤੇ ਚੋਰੀ ਤੋਂ ਬਾਅਦ ਕੈਨੇਡਾ ਛੱਡ ਕੇ ਭਾਰਤ ਆ ਗਿਆ ਸੀ, ਜਿਸ ਦਾ ਪਤਾ ਕੈਨੇਡਾ ਦੀ ਪੀਲ ਪੁਲਿਸ ਨੇ ਲਗਾ ਲਿਆ ਹੈ। ਇਸ ਮਾਮਲੇ ‘ਚ ਹੁਣ ਤੱਕ 9 ਲੋਕਾਂ ‘ਤੇ ਦੋਸ਼ ਲਗਾਏ ਗਏ ਹਨ, ਜਿਨ੍ਹਾਂ ‘ਚੋਂ ਕੁਝ ‘ਤੇ ਚੋਰੀ, ਸਾਜ਼ਿਸ਼ ਰਚਣ ਅਤੇ ਅਪਰਾਧ ਤੋਂ ਪ੍ਰਾਪਤ ਜਾਇਦਾਦ ‘ਤੇ ਕਬਜ਼ਾ ਕਰਨ ਦਾ ਦੋਸ਼ ਹੈ।

ਇਸ ਦੇ ਨਾਲ ਹੀ ਇਹ ਵੀ ਖੁਲਾਸਾ ਹੋਇਆ ਕਿ ਸਿਮਰਨਪ੍ਰੀਤ ਉਕਤ ਘਟਨਾ ਦੇ ਮਾਮਲੇ ‘ਚ ਆਤਮ ਸਮਰਪਣ ਕਰੇਗਾ ਪਰ ਉਸ ਨੇ ਅਜੇ ਆਤਮ ਸਮਰਪਣ ਨਹੀਂ ਕੀਤਾ ਹੈ। ਸਿਮਰਨਪ੍ਰੀਤ ਸਿੰਘ ਨੇ ਵੀ ਮੀਡੀਆ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਚੰਡੀਗੜ੍ਹ ਦੇ ਬਾਹਰੀ ਇਲਾਕੇ ਵਿੱਚ, ਜਿੱਥੇ ਉਹ ਆਪਣੇ ਪਰਿਵਾਰ ਨਾਲ ਰਹਿ ਰਿਹਾ ਹੈ, ਉਹ ਆਸ ਪਾਸ ਦੇ ਲੋਕਾਂ ਨੂੰ ਦੱਸਦਾ ਹੈ ਕਿ ਉਸਦਾ ਕੇਸ ਸੁਲਝ ਗਿਆ ਹੈ। ਉਹ ਕੈਨੇਡਾ ਪਰਤਣ ਦੀ ਤਿਆਰੀ ਕਰ ਰਿਹਾ ਹੈ। ਕੈਨੇਡਾ ਦੀ ਪੀਲ ਰੀਜਨਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਚੋਰੀ ਦੇ ਮਾਸਟਰਮਾਈਂਡ ਸਿਮਰਨਪ੍ਰੀਤ ਸਿੰਘ ਦੇ ਆਤਮ ਸਮਰਪਣ ਦੀ ਉਡੀਕ ਕਰ ਰਹੀ ਹੈ। ਟੋਰਾਂਟੋ ਦੇ ਪੀਅਰਸਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਕਾਰਗੋ ਕੰਪਲੈਕਸ ਤੋਂ 6,600 ਸੋਨੇ ਦੀਆਂ ਛੜਾਂ, ਕੁੱਲ ਭਾਰ 400 ਕਿਲੋਗ੍ਰਾਮ ਅਤੇ ਲਗਭਗ 2.5 ਮਿਲੀਅਨ ਡਾਲਰ ਦੀ ਵਿਦੇਸ਼ੀ ਮੁਦਰਾ ਚੋਰੀ ਹੋ ਗਈ। ਇਹ ਸਾਰਾ ਸਾਮਾਨ ਜ਼ਿਊਰਿਖ ਤੋਂ ਉਡਾਣ ਤੋਂ ਉਤਾਰਿਆ ਗਿਆ ਸੀ।

NO COMMENTS

LEAVE A REPLY

Please enter your comment!
Please enter your name here

Exit mobile version