ਪੰਜਾਬ : ਮਸ਼ਹੂਰ ਯੂਟਿਊਬਰ ਰਣਵੀਰ ਇਲਾਹਾਬਾਦ ਤੋਂ ਬਾਅਦ ਹੁਣ ਮਸ਼ਹੂਰ ਪੰਜਾਬੀ ਕਾਮੇਡੀਅਨ ਜਸਪ੍ਰੀਤ ਸਿੰਘ ਦੀਆਂ ਮੁਸ਼ਕਲਾਂ ਵੀ ਵਧਦੀਆਂ ਨਜ਼ਰ ਆ ਰਹੀਆਂ ਹਨ। ਦਰਅਸਲ, ਚੰਡੀਗੜ੍ਹ ਦੇ ਪ੍ਰੋਫੈਸਰ ਪੰਡਿਤ ਧਾਰੇਂਵਰ ਰਾਓ ਨੇ ਕਾਮੇਡੀਅਨ ਜਸਪ੍ਰੀਤ ਸਿੰਘ ਖ਼ਿਲਾਫ਼ ਸ੍ਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼ਿਕਾਇਤ ਭੇਜੀ ਹੈ। ਇਸ ਚਿੱਠੀ ਵਿੱਚ ਪ੍ਰੋਫੈਸਰ ਪੰਡਿਤ ਧਾਰੇਂਵਰ ਰਾਓ ਨੇ ਜਸਪ੍ਰੀਤ ਸਿੰਘ ‘ਤੇ ਸ਼ੋਅ ਵਿੱਚ ਅਪਮਾਨਜਨਕ ਅਤੇ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਨ ਦਾ ਦੋਸ਼ ਲਾਇਆ ਹੈ ਅਤੇ ਸਿੱਖਾਂ ਦਾ ਅਕਸ ਖਰਾਬ ਕਰਨ ਲਈ ਕਾਰਵਾਈ ਦੀ ਮੰਗ ਵੀ ਕੀਤੀ ਹੈ।
ਦੱਸ ਦੇਈਏ ਕਿ ਦਸਤਾਰਧਾਰੀ ਸਿੱਖ ਹੋਣ ਦੇ ਬਾਵਜੂਦ ਜਸਪ੍ਰੀਤ ਸਿੰਘ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਦਾ ਹੈ। ਡਿਜੀਟਲ ਪਲੇਟਫਾਰਮ ‘ਤੇ ਅਜਿਹਾ ਕਰਨ ਨਾਲ ਦਸਤਾਰ ਸਜਾਉਣ ਵਾਲੇ ਸਿੱਖਾਂ ਦਾ ਅਪਮਾਨ ਹੋਇਆ ਹੈ। ਓ.ਟੀ.ਟੀ ਅਤੇ ਡਿਜੀਟਲ ਪਲੇਟਫਾਰਮ ‘ਤੇ ਅਸ਼ਲੀਲ ਅਤੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਦਾ ਅੱਜ ਦੇ ਨੌਜ਼ਵਾਨਾਂ ਅਤੇ ਬੱਚਿਆਂ ‘ਤੇ ਨਕਾਰਾਤਮਕ ਪ੍ਰਭਾਵ ਪੈ ਰਿਹਾ ਹੈ। ਇਹ ਸਿੱਖ ਸੱਭਿਆਚਾਰ ਦੇ ਵੀ ਵਿਰੁੱਧ ਹੈ। ਇਸ ਲਈ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਜਸਪ੍ਰੀਤ ਸਿੰਘ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਜਸਪ੍ਰੀਤ ਸਿੰਘ ਕਾਮੇਡੀ ਸ਼ੋਅ ਇੰਡੀਆਜ਼ ਗੌਟ ਲੇਟੈਂਟ ਦੇ ਐਪੀਸੋਡ ਦਾ ਵੀ ਹਿੱਸਾ ਸੀ ਜਿਸ ਵਿੱਚ ਰਣਵੀਰ ਇਲਾਹਾਬਾਦੀਆ, ਅਪੂਰਵਾ ਮਖੀਜਾ, ਆਸ਼ੀਸ਼ ਚੰਚਲਾਨੀ ਵੀ ਸਨ।