Home Sport ਹੀਥਰ ਤੇ ਗਰਥ ਆਰ.ਸੀ.ਬੀ ਟੀਮ ‘ਚ ਹੋਏ ਸ਼ਾਮਲ

ਹੀਥਰ ਤੇ ਗਰਥ ਆਰ.ਸੀ.ਬੀ ਟੀਮ ‘ਚ ਹੋਏ ਸ਼ਾਮਲ

0

ਨਵੀਂ ਦਿੱਲੀ : ਉੱਤਰ ਪ੍ਰਦੇਸ਼ ਵਾਰੀਅਰਜ਼ ਨੇ ਵਡੋਦਰਾ ‘ਚ 14 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਮਹਿਲਾ ਪ੍ਰੀਮੀਅਰ ਲੀਗ (ਡਬਲਿਊ.ਪੀ.ਐਲ) ਕ੍ਰਿਕਟ ਟੂਰਨਾਮੈਂਟ ਲਈ ਵੈਸਟਇੰਡੀਜ਼ ਦੀ ਚਿਨੇਲ ਹੈਨਰੀ ਨੂੰ ਜ਼ਖਮੀ ਐਲੀਸਾ ਹੀਲੀ ਦੀ ਥਾਂ ਟੀਮ ‘ਚ ਸ਼ਾਮਲ ਕੀਤਾ ਹੈ। ਆਸਟਰੇਲੀਆ ਦੀ ਕਪਤਾਨ ਹੀਲੀ ਪੈਰ ਦੀ ਸੱਟ ਕਾਰਨ ਡਬਲਯੂ.ਪੀ.ਐਲ ਦੇ ਤੀਜੇ ਸੀਜ਼ਨ ਵਿੱਚ ਨਹੀਂ ਖੇਡ ਸਕੇਗੀ। ਹੈਨਰੀ ਨੇ ਵੈਸਟਇੰਡੀਜ਼ ਲਈ ਹੁਣ ਤੱਕ 62 ਟੀ-20 ਕੌਮਾਂਤਰੀ ਮੈਚ ਖੇਡੇ ਹਨ, ਜਿਸ ‘ਚ ਉਨ੍ਹਾਂ ਨੇ 473 ਦੌੜਾਂ ਬਣਾਈਆਂ ਹਨ ਅਤੇ 22 ਵਿਕਟਾਂ ਲਈਆਂ ਹਨ। ਵਾਰੀਅਰਜ਼ ਨੇ ਉਨ੍ਹਾਂ ਨੂੰ 30 ਲੱਖ ਰੁਪਏ ਦੇ ਬੇਸ ਪ੍ਰਾਈਸ ‘ਤੇ ਆਪਣੀ ਟੀਮ ਵਿੱਚ ਸ਼ਾਮਲ ਕੀਤਾ ਹੈ।

ਇਸ ਦੌਰਾਨ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ) ਨੇ ਸੋਫੀ ਡਿਵਾਇਨ ਅਤੇ ਕੇਟ ਕਰਾਸ ਦੀ ਥਾਂ ਹੀਥਰ ਗ੍ਰਾਹਮ ਅਤੇ ਕਿਮ ਗਾਰਥ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ। ਡਿਵਾਇਨ ਅਤੇ ਕਰਾਸ ਨੇ ਨਿੱਜੀ ਕਾਰਨਾਂ ਕਰਕੇ ਇਸ ਸਾਲ ਡਬਲਯੂ.ਪੀ.ਐਲ ਤੋਂ ਹਟਣ ਦਾ ਫ਼ੈਸਲਾ ਕੀਤਾ ਹੈ।

ਅਣਮਿੱਥੇ ਸਮੇਂ ਲਈ ਛੁੱਟੀ ਲੈ ਲਈ ਹੈ। ਇੰਗਲੈਂਡ ਦੇ ਆਲਰਾਊਂਡਰ ਕਰਾਸ ਪਿੱਠ ਦੀ ਸੱਟ ਤੋਂ ਠੀਕ ਹੋ ਰਹੇ ਹਨ। ਆਸਟਰੇਲੀਆ ਦੇ ਆਲਰਾਊਂਡਰ ਗ੍ਰਾਹਮ ਨੇ ਪੰਜ ਟੀ-20 ਮੈਚ ਖੇਡੇ ਹਨ ਅਤੇ ਅੱਠ ਵਿਕਟਾਂ ਲਈਆਂ ਹਨ। ਗਾਰਥ ਨੇ ਆਸਟਰੇਲੀਆ ਲਈ 56 ਵਨਡੇ, ਚਾਰ ਟੈਸਟ ਅਤੇ 59 ਟੀ-20 ਮੈਚ ਖੇਡੇ ਹਨ। ਉਹ ਇਸ ਤੋਂ ਪਹਿਲਾਂ ਡਬਲਯੂ.ਪੀ.ਐਲ ਵਿੱਚ ਗੁਜਰਾਤ ਜਾਇੰਟਸ ਲਈ ਖੇਡ ਚੁੱਕੀ ਹੈ। ਆਰਸੀਬੀ ਨੇ ਇਨ੍ਹਾਂ ਦੋਵਾਂ ਖਿਡਾਰੀਆਂ ਨੂੰ 30-30 ਲੱਖ ਰੁਪਏ ਦੇ ਬੇਸ ਪ੍ਰਾਈਸ ‘ਤੇ ਆਪਣੀ ਟੀਮ ‘ਚ ਸ਼ਾਮਲ ਕੀਤਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version