ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ (Finance Minister Nirmala Sitharaman) ਅੱਜ ਵਿੱਤ ਮੰਤਰਾਲੇ ਪਹੁੰਚ ਚੁੱਕੇ ਹਨ ਅਤੇ ਥੋੜੀ ਦੇਰ ਵਿੱਚ ਉਹ ਕੇਂਦਰੀ ਬਜਟ ਪੇਸ਼ ਕਰਨ ਵਾਲੇ ਹਨ। ਇਹ ਬਜਟ ਭਾਰਤ ਸਰਕਾਰ ਦੇ ਵਿੱਤੀ ਸਾਲ 2025-26 ਲਈ ਹੈ। ਸਰਕਾਰ ਦਾ ਬਜਟ ਸੈਸ਼ਨ ਬੀਤੇ ਦਿਨ ਤੋਂ ਸ਼ੁਰੂ ਹੋ ਗਿਆ ਹੈ ਅਤੇ ਸਾਰਿਆਂ ਦੀਆਂ ਨਜ਼ਰਾਂ ਇਸ ਸਾਲ ਦੇ ਬਜਟ ‘ਤੇ ਟਿਕੀਆਂ ਹੋਈਆਂ ਹਨ ਕਿਉਂਕਿ ਇਹ ਆਰਥਿਕ ਸਥਿਤੀ ਅਤੇ ਸਰਕਾਰ ਦੀਆਂ ਆਉਣ ਵਾਲੀਆਂ ਨੀਤੀਆਂ ਦਾ ਸੰਕੇਤ ਪ੍ਰਦਾਨ ਕਰੇਗਾ।
ਵਿੱਤ ਮੰਤਰੀ ਦਾ ਭਾਸ਼ਣ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਇਹ ਬਜਟ ਖਾਸ ਹੋਣ ਜਾ ਰਿਹਾ ਹੈ ਕਿਉਂਕਿ ਇਹ ਉਨ੍ਹਾਂ ਦਾ ਲਗਾਤਾਰ ਅੱਠਵਾਂ ਬਜਟ ਹੋਵੇਗਾ, ਜਿਸ ਨਾਲ ਉਹ ਇਤਿਹਾਸ ਰਚਣ ਵੱਲ ਵਧ ਰਹੇ ਹਨ। ਮੱਧ ਵਰਗ ਅਤੇ ਕਾਰੋਬਾਰੀਆਂ ਨੂੰ ਬਜਟ 2025-26 ਤੋਂ ਬਹੁਤ ਉਮੀਦਾਂ ਹਨ, ਖਾਸ ਤੌਰ ‘ਤੇ ਟੈਕਸ ਛੋਟ, ਮਹਿੰਗਾਈ ‘ਤੇ ਰਾਹਤ ਅਤੇ ਵਿਕਾਸ ਯੋਜਨਾਵਾਂ।
ਪਲ-ਪਲ ਦੇ ਅਪਡੇਟਸ ਇੱਥੇ ਦੇਖੋ
– ਰਾਸ਼ਟਰਪਤੀ ਨੇ ਬਜਟ ਪੇਸ਼ ਕਰਨ ਨੂੰ ਦਿੱਤੀ ਪ੍ਰਵਾਨਗੀ
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਦਮ ਸ਼੍ਰੀ ਪੁਰਸਕਾਰ ਜੇਤੂ ਦੁਲਾਰੀ ਦੇਵੀ (2021) ਦੁਆਰਾ ਤੋਹਫ਼ੇ ਵਜੋਂ ਦਿੱਤੀ ਗਈ ਸਾੜੀ ਪਾਈ ਹੈ। ਦੁਲਾਰੀ ਦੇਵੀ ਨੇ ਵਿੱਤ ਮੰਤਰੀ ਨੂੰ ਬਜਟ ਵਾਲੇ ਦਿਨ ਇਹ ਸਾੜੀ ਪਹਿਨਣ ਦੀ ਬੇਨਤੀ ਕੀਤੀ ਸੀ।
ਅੱਜ ਸੰਸਦ ਭਵਨ ‘ਚ ਬਜਟ ਪੇਸ਼ ਹੋਣ ਤੋਂ ਪਹਿਲਾਂ ਸਵੇਰੇ 10.25 ਵਜੇ ਕੈਬਨਿਟ ਦੀ ਬੈਠਕ ਹੋਵੇਗੀ, ਜਿਸ ‘ਚ ਬਜਟ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਇਸ ਦੌਰਾਨ ਬਜਟ ਦੀ ਕਾਪੀ ਸੰਸਦ ਭਵਨ ਪਹੁੰਚ ਗਈ ਹੈ। ਇਸ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਰਾਸ਼ਟਰਪਤੀ ਭਵਨ ਪਹੁੰਚ ਗਏ ਹਨ।
– ਇਹ ਬਜਟ ਭਾਰਤ ਸਰਕਾਰ ਦੇ ਵਿੱਤੀ ਸਾਲ 2025-26 ਲਈ ਹੈ। ਸਰਕਾਰ ਦਾ ਬਜਟ ਸੈਸ਼ਨ ਬੀਤੇ ਦਿਨ ਤੋਂ ਸ਼ੁਰੂ ਹੋ ਗਿਆ ਹੈ ਅਤੇ ਸਾਰਿਆਂ ਦੀਆਂ ਨਜ਼ਰਾਂ ਇਸ ਸਾਲ ਦੇ ਬਜਟ ‘ਤੇ ਟਿਕੀਆਂ ਹੋਈਆਂ ਹਨ ਕਿਉਂਕਿ ਇਹ ਆਰਥਿਕ ਸਥਿਤੀ ਅਤੇ ਸਰਕਾਰ ਦੀਆਂ ਆਉਣ ਵਾਲੀਆਂ ਨੀਤੀਆਂ ਦਾ ਸੰਕੇਤ ਪ੍ਰਦਾਨ ਕਰੇਗਾ।
ਵਿੱਤ ਮੰਤਰੀ ਦਾ ਭਾਸ਼ਣ ਸਵੇਰੇ 11 ਵਜੇ ਸ਼ੁਰੂ ਹੋਵੇਗਾ। ਇਹ ਬਜਟ ਖਾਸ ਹੋਣ ਜਾ ਰਿਹਾ ਹੈ ਕਿਉਂਕਿ ਇਹ ਉਨ੍ਹਾਂ ਦਾ ਲਗਾਤਾਰ ਅੱਠਵਾਂ ਬਜਟ ਹੋਵੇਗਾ, ਜਿਸ ਨਾਲ ਉਹ ਇਤਿਹਾਸ ਰਚਣ ਵੱਲ ਵਧ ਰਹੀ ਹੈ। ਮੱਧ ਵਰਗ ਅਤੇ ਕਾਰੋਬਾਰੀਆਂ ਨੂੰ ਬਜਟ 2025-26 ਤੋਂ ਬਹੁਤ ਉਮੀਦਾਂ ਹਨ, ਖਾਸ ਤੌਰ ‘ਤੇ ਟੈਕਸ ਛੋਟ, ਮਹਿੰਗਾਈ ‘ਤੇ ਰਾਹਤ ਅਤੇ ਵਿਕਾਸ ਯੋਜਨਾਵਾਂ।
ਸਰਕਾਰ ਦੀ ਵੱਡੀ ਜ਼ਿੰਮੇਵਾਰੀ
ਇਸ ਵਾਰ ਬਜਟ 50 ਲੱਖ ਕਰੋੜ ਰੁਪਏ ਤੋਂ ਵੱਧ ਹੋ ਸਕਦਾ ਹੈ, ਜੋ ਸਰਕਾਰ ਦੇ ਸਾਹਮਣੇ ਵੱਡੀ ਚੁਣੌਤੀ ਹੈ। ਸਰਕਾਰ ਨੂੰ ਵਿੱਤੀ ਘਾਟੇ ਨੂੰ ਕਾਬੂ ‘ਚ ਰੱਖਦੇ ਹੋਏ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਸਹੀ ਦਿਸ਼ਾ ‘ਚ ਨਿਵੇਸ਼ ਕਰਨਾ ਹੋਵੇਗਾ।
ਵਿੱਤ ਮੰਤਰੀ ਦੇ ਸਾਹਮਣੇ ਕਿਹੜੀਆਂ ਚੁਣੌਤੀਆਂ ਹਨ?
ਨਿਰਮਲਾ ਸੀਤਾਰਮਨ ਅਤੇ ਉਨ੍ਹਾਂ ਦੀ ਟੀਮ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਵਿਕਾਸ ਨੂੰ ਤੇਜ਼ ਕਰਨਾ ਅਤੇ ਵਿੱਤੀ ਘਾਟੇ ਨੂੰ ਜੀ.ਡੀ.ਪੀ. ਦੇ 4.5٪ ਤੋਂ ਹੇਠਾਂ ਰੱਖਣਾ ਹੈ। ਬਜਟ ਤਿਆਰ ਕਰਨ ਵਿੱਚ ਵਿੱਤ ਸਕੱਤਰ, ਆਰਥਿਕ ਮਾਮਲਿਆਂ ਦੇ ਸਕੱਤਰ, ਖਰਚ ਸਕੱਤਰ, ਡੀ.ਆਈ.ਪੀ.ਏ.ਐਮ. ਸਕੱਤਰ, ਵਿੱਤੀ ਸੇਵਾਵਾਂ ਸਕੱਤਰ ਅਤੇ ਮੁੱਖ ਆਰਥਿਕ ਸਲਾਹਕਾਰ ਅਹਿਮ ਭੂਮਿਕਾ ਨਿਭਾਉਣਗੇ।
ਸੀਤਾਰਮਨ ਬਜਟ ਪੇਸ਼ ਕਰਨ ਦੇ ਮਾਮਲੇ ‘ਚ ਰਚੇਗੀ ਇਤਿਹਾਸ
ਇਸ ਵਾਰ ਬਜਟ ਪੇਸ਼ ਹੋਣ ਨਾਲ ਨਿਰਮਲਾ ਸੀਤਾਰਮਨ ਮੋਰਾਰਜੀ ਦੇਸਾਈ ਦੇ ਰਿਕਾਰਡ ਦੇ ਨੇੜੇ ਆ ਜਾਵੇਗੀ, ਜਿਨ੍ਹਾਂ ਨੇ ਹੁਣ ਤੱਕ 10 ਬਜਟ ਪੇਸ਼ ਕੀਤੇ ਸਨ। ਉਹ ਭਾਰਤ ਦੀ ਪਹਿਲੀ ਪੂਰਨ-ਕਾਲੀ ਮਹਿਲਾ ਵਿੱਤ ਮੰਤਰੀ ਹੈ ਅਤੇ 2019 ਤੋਂ ਲਗਾਤਾਰ 7 ਬਜਟ ਪੇਸ਼ ਕਰ ਚੁੱਕੇ ਹਨ।
ਬਜਟ ਪੇਸ਼ ਕਰਨ ਦੀ ਪ੍ਰਕਿਰਿਆ ਕੀ ਹੈ?
ਭਾਰਤ ਦਾ ਕੇਂਦਰੀ ਬਜਟ ਹਰ ਸਾਲ 1 ਫਰਵਰੀ ਨੂੰ ਪੇਸ਼ ਕੀਤਾ ਜਾਂਦਾ ਹੈ।
ਬਜਟ ਪਹਿਲਾਂ ਲੋਕ ਸਭਾ ਵਿੱਚ ਪੇਸ਼ ਕੀਤਾ ਜਾਂਦਾ ਹੈ, ਫਿਰ ਇਸ ਨੂੰ ਰਾਜ ਸਭਾ ਵਿੱਚ ਭੇਜਿਆ ਜਾਂਦਾ ਹੈ।
ਬਜਟ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ, ਇੱਕ ਆਮ ਜਨਤਾ ਅਤੇ ਵਪਾਰੀਆਂ ਲਈ, ਅਤੇ ਦੂਜਾ ਸਰਕਾਰ ਦੇ ਖਰਚਿਆਂ ਅਤੇ ਯੋਜਨਾਵਾਂ ਨਾਲ ਸਬੰਧਤ ਹੈ।
ਬਜਟ ਵਿੱਚ ਕੀ ਹੋ ਸਕਦਾ ਹੈ