ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਬਾਗਪਤ ‘ਚ ਇਕ ਧਾਰਮਿਕ ਸਮਾਗਮ ਦੌਰਾਨ ਇਕ ਵੱਡਾ ਹਾਦਸਾ (A Major Accident) ਵਾਪਰ ਗਿਆ। ਬੜੌਤ ਵਿੱਚ ਆਯੋਜਿਤ ਜੈਨ ਭਾਈਚਾਰੇ ਦੇ ‘ਲੱਡੂ ਮਹਾਂਉਤਸਵ’ (‘Laddu Mahautsav’) ਦੌਰਾਨ ਸ਼ਰਧਾਲੂਆਂ ਦੀ ਭੀੜ ਦੇ ਭਾਰ ਕਾਰਨ ਬਾਂਸ ਅਤੇ ਲੱਕੜ ਨਾਲ ਬਣਿਆ ਇੱਕ ਪਲੇਟਫਾਰਮ ਅਚਾਨਕ ਢਹਿ ਗਿਆ। ਇਸ ਹਾਦਸੇ ‘ਚ ਹੁਣ ਤੱਕ 7 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 50 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਹਨ।
ਪੁਲਿਸ ਮੁਤਾਬਕ ਜੈਨ ਭਾਈਚਾਰੇ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੱਡੂ ਉਤਸਵ ਦਾ ਆਯੋਜਨ ਕੀਤਾ ਸੀ, ਜਿਸ ‘ਚ ਵੱਡੀ ਗਿਣਤੀ ‘ਚ ਲੋਕ ਲੱਡੂ ਚੜ੍ਹਾਉਣ ਲਈ ਮੰਦਰ ‘ਚ ਆਏ ਸਨ। ਸ਼ਰਧਾਲੂਆਂ ਦੀ ਭੀੜ ਕਾਰਨ ਸਟੇਜ ਦਾ ਭਾਰ ਵਧ ਗਿਆ, ਜਿਸ ਕਾਰਨ ਇਹ ਢਹਿ ਗਿਆ। ਬਾਗਪਤ ਦੇ ਪੁਲਿਸ ਸੁਪਰਡੈਂਟ ਅਰਪਿਤ ਵਿਜੇਵਰਗੀਆ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਐਂਬੂਲੈਂਸ ਮੌਕੇ ‘ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ। ਮਾਮੂਲੀ ਸੱਟਾਂ ਵਾਲੇ ਲੋਕਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ, ਜਦੋਂ ਕਿ ਗੰਭੀਰ ਜ਼ਖਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਜ਼ਿਲ੍ਹਾ ਮੈਜਿਸਟਰੇਟ ਅਸੀਮਿਤਾ ਲਾਲ ਨੇ ਕਿਹਾ ਕਿ ਜੈਨ ਭਾਈਚਾਰਾ ਪਿਛਲੇ 30 ਸਾਲਾਂ ਤੋਂ ‘ਲੱਡੂ ਮਹਾਂਉਤਸਵ’ ਦਾ ਆਯੋਜਨ ਕਰ ਰਿਹਾ ਹੈ। ਇਕ ਲੱਕੜ ਦਾ ਪਲੇਟਫਾਰਮ ਢਹਿ ਗਿਆ, ਜਿਸ ਵਿਚ ਲਗਭਗ 40 ਲੋਕ ਜ਼ਖਮੀ ਹੋ ਗਏ। ਇਨ੍ਹਾਂ ‘ਚੋਂ 20 ਲੋਕਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਘਰ ਭੇਜ ਦਿੱਤਾ ਗਿਆ ਹੈ, ਜਦਕਿ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ। ‘ ਸਲਾਨਾ ਸਮਾਗਮ ਇਸ ਵਾਰ ਦੁਖਦਾਈ ਘਟਨਾ ਵਿੱਚ ਬਦਲ ਗਿਆ, ਜਿਸ ਨਾਲ ਇਲਾਕੇ ਵਿੱਚ ਸੋਗ ਦਾ ਮਾਹੌਲ ਪੈਦਾ ਹੋ ਗਿਆ।