ਉੱਤਰਾਖੰਡ : ਉੱਤਰਾਖੰਡ ਦੇ ਉੱਤਰਕਾਸ਼ੀ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਉੱਤਰਕਾਸ਼ੀ ‘ਚ ਸਵੇਰੇ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਪਹਿਲਾ ਝਟਕਾ ਸਵੇਰੇ 7:41 ‘ਤੇ ਆਇਆ। ਇਸ ਤੋਂ ਬਾਅਦ ਰਾਤ 8:19 ਵਜੇ ਭੂਚਾਲ ਦਾ ਦੂਜਾ ਝਟਕਾ ਲੱਗਾ। ਭੂਚਾਲ ਦੇ ਪਹਿਲੇ ਝਟਕੇ ਦੀ ਤੀਬਰਤਾ 2.7 ਸੀ, ਜਿਸ ਦੀ ਡੂੰਘਾਈ 5 ਕਿਲੋਮੀਟਰ ਦੱਸੀ ਜਾ ਰਹੀ ਹੈ।
ਦੂਜੇ ਭੂਚਾਲ ਦੀ ਤੀਬਰਤਾ 3.5 ਰਿਕਟਰ ਸੀ। ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਲੋਕ ਡਰ ਦੇ ਮਾਰੇ ਘਰਾਂ ਤੋਂ ਬਾਹਰ ਆ ਗਏ। ਲੋਕਾਂ ਨੂੰ 1991 ਦੇ ਭੂਚਾਲ ਦੀ ਯਾਦ ਆ ਗਈ, ਜਿਸ ਕਾਰਨ ਲੋਕ ਡਰ ਗਏ। 1991 ਵਿਚ ਉਤਰਕਾਸ਼ੀ ਵਿਚ ਭੂਚਾਲ ਨੇ ਬਹੁਤ ਤਬਾਹੀ ਮਚਾਈ ਸੀ। ਸ਼ੁਰੂਆਤੀ ਜਾਣਕਾਰੀ ਮੁਤਾਬਕ ਫਿਲਹਾਲ ਕਿਸੇ ਨੁਕਸਾਨ ਦੀ ਖ਼ਬਰ ਨਹੀਂ ਹੈ।
ਉਤਰਾਖੰਡ ਨੂੰ ਭੂਚਾਲ ਦੇ ਨਜ਼ਰੀਏ ਤੋਂ ਬਹੁਤ ਸੰਵੇਦਨਸ਼ੀਲ ਮੰਨਿਆ ਜਾਂਦਾ ਹੈ। ਜਿਸ ਕਾਰਨ ਇੱਥੇ ਹਮੇਸ਼ਾ ਭੂਚਾਲ ਆਉਣ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਤੋਂ ਪਹਿਲਾਂ ਉੱਤਰ-ਪੂਰਬ ਵਿੱਚ ਮੇਘਾਲਿਆ ਦੇ ਦੱਖਣ-ਪੱਛਮੀ ਖਾਸੀ ਪਹਾੜੀ ਖੇਤਰ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.1 ਮਾਪੀ ਗਈ ਹੈ।