ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਦੇ ਸਾਬਕਾ ਮੁੱਖ ਸਕੱਤਰਾਂ ਸਰਵੇਸ਼ ਕੌਸ਼ਲ ਤੇ ਸੰਜੀਵ ਕੌਸ਼ਲ ਨੂੰ ਉਸ ਵੇਲੇ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਮਾਤਾ ਉਰਮਿਲਾ ਕੌਸ਼ਲ (Mother Urmila Kaushal),(ਪਤੀ ਸਵਰਗੀ ਸਾਬਕਾ ਇੰਜੀਨੀਅਰ -ਇਨ ਚੀਫ਼ ਬਲਦੇਵ ਕੌਸ਼ਲ) ਦਾ ਦੇਹਾਂਤ ਹੋ ਗਿਆ। ਉਰਮਿਲਾ ਕੌਸ਼ਲ ਦਾ ਅੰਤਿਮ ਸਸਕਾਰ ਅੱਜ 23 ਜਨਵਰੀ ਨੂੰ ਦੁਪਹਿਰ 12 ਵਜੇ ਕੀਤਾ ਜਾਵੇਗਾ। ਇਹ ਅੰਤਿਮ ਸਸਕਾਰ ਚੰਡੀਗੜ੍ਹ ਦੇ ਸੈਕਟਰ 25 ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।