Home ਪੰਜਾਬ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ‘ਚ 39 ਮੋਬਾਈਲ ਫੋਨ ਤੇ ਹੋਰ ਸਾਮਾਨ...

ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ‘ਚ 39 ਮੋਬਾਈਲ ਫੋਨ ਤੇ ਹੋਰ ਸਾਮਾਨ ਹੋਇਆ ਬਰਾਮਦ

0

ਪੰਜਾਬ : ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ ‘ਚ ਮੋਬਾਈਲ ਫੋਨਾਂ ਸਣੇ ਹੋਰ ਪਾਬੰਦੀਸ਼ੁਦਾ ਸਾਮਾਨ ਦੀ ਬਰਾਮਦਗੀ ਦਾ ਸਿਲਸਿਲਾ ਰੁਕਣ ਦਾ ਨਾ ਨਹੀਂ ਲੈ ਰਿਹਾ ਹੈ। ਤਾਜ਼ਾ ਮਾਮਲੇ ‘ਚ ਮੁੜ ਤੋਂ ਜੇਲ੍ਹ ਪ੍ਰਸ਼ਾਸਨ ਦੇ ਹੱਥ ਜੇਲ੍ਹ ‘ਚੋਂ 39 ਮੋਬਾਈਲ ਫੋਨ, 6 ਚਾਰਜਰ,1 ਸਿਮ, 5 ਬੈਟਰੀਆ, 19 ਹੈਡਫੋਨ, 7 ਏਅਰਪੋਡ ਅਤੇ 10 ਡਾਟਾ ਕੇਬਲਾਂ ਤੇ ਹੋਰ ਸਾਮਾਨ ਹੱਥ ਲੱਗਾ ਹੈ। ਜਿਸ ਨੂੰ ਕਬਜ਼ੇ ’ਚ ਲੈ ਕੇ ਅਧਿਕਾਰੀਆਂ ਨੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਹਵਾਲੇ ਕਰ ਦਿੱਤਾ ਹੈ। ਥਾਣਾ ਗੋਇੰਦਵਾਲ ਸਾਹਿਬ ’ਚ ਦਰਜ ਕੀਤੀ ਗਈ ਐਫ.ਆਈ.ਆਰ ਮੁਤਾਬਿਕ ਜੇਲ੍ਹ ਦੇ ਸਹਾਇਕ ਸੁਪਰਡੈਟ ਪਿਆਰਾ ਰਾਮ ਨੇ ਦੱਸਿਆ ਕਿ ਉਨ੍ਹਾਂ ਨੇ ਜੇਲ੍ਹ ਵਾਰਡਾਂ ‘ਚੋਂ 39 ਮੋਬਾਈਲ ਫੋਨ, 6 ਚਾਰਜਰ, 1 ਸਿਮ, 5 ਬੈਟਰੀਆ, 19 ਹੈਡਫੋਨ, 7 ਏਅਰਪੋਡ ਅਤੇ 10 ਡਾਟਾ ਕੇਬਲਾਂ ਬਰਾਮਦ ਹੋਏ ਹਨ।

ਜਿਸ ਸਬੰਧੀ ਉਨ੍ਹਾਂ ਦੇ ਬਿਆਨਾਂ ਦੇ ਅਧਾਰ ’ਤੇ ਮੁਕਦਮਾ ਨੰਬਰ 38, 39 ਅਤੇ 40 ਦਰਜ ਕਰ ਕੇ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਮੋਬਾਈਲ ਫੋਨਾਂ ਸਮੇਤ ਅਜਿਹਾ ਸਮਾਨ ਜੇਲ ’ਚ ਕਿਸ ਤਰ੍ਹਾਂ ਪਹੁੰਚਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version