Home ਪੰਜਾਬ ਅੱਜ ਸ਼ਹਿਰ ਦੇ ਦਰਜਨਾਂ ਇਲਾਕਿਆਂ ‘ਚ ਬਿਜਲੀ ਸਪਲਾਈ ਰਹੇਗੀ ਬੰਦ

ਅੱਜ ਸ਼ਹਿਰ ਦੇ ਦਰਜਨਾਂ ਇਲਾਕਿਆਂ ‘ਚ ਬਿਜਲੀ ਸਪਲਾਈ ਰਹੇਗੀ ਬੰਦ

0

ਜਲੰਧਰ : ਪਾਵਰਕਾਮ ਵੱਲੋਂ 12 ਜਨਵਰੀ ਨੂੰ ਸ਼ਹਿਰ ਦੇ ਦਰਜਨਾਂ ਇਲਾਕਿਆਂ ਦੀ ਬਿਜਲੀ ਸਪਲਾਈ ਕੱਟ ਦਿੱਤੀ ਜਾਵੇਗੀ। ਇਸ ਲੜੀ ‘ਚ 66 ਕੇ.ਵੀ.ਟੀ.ਵੀ. ਕੇਂਦਰ ਤੋਂ ਚੱਲ ਰਹੀ 11 ਕੇ.ਵੀ. ਬਸਤੀ ਨੌ, ਸ਼ਕਤੀ ਨਗਰ, ਦਰਜਾ ਬਜ਼ਾਰ, ਲਿੰਕ ਰੋਡ, ਤੇਜ ਮੋਹਨ ਨਗਰ, ਆਦਰਸ਼ ਨਗਰ, ਜੋਤੀ ਚੌਕ, ਅਸ਼ੋਕ ਨਗਰ, ਪਰੂਥੀ ਹਸਪਤਾਲ ਫੀਡਰਾਂ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਵਿਜੇ ਨਗਰ, ਤੇਜ ਮਹੋਂ ਨਗਰ, ਦਿਆਲ ਨਗਰ, ਬਸਤੀ ਸ਼ੇਖ ਅੱਡਾ, ਨਾਰੀ ਨਿਕੇਤਨ, ਅਵਤਾਰ ਨਗਰ, ਖਾਲਸਾ ਸਕੂਲ, ਬਸਤੀ ਸ਼ੇਖ ਅੱਡਾ ਅਤੇ ਆਸਪਾਸ ਦੇ ਇਲਾਕੇ ਪ੍ਰਭਾਵਿਤ ਹੋਣਗੇ।

132 ਕੇ.ਵੀ ਅਰਬਨ ਅਸਟੇਟ ਸਬ-ਸਟੇਸ਼ਨ ਤੋਂ ਚੱਲਦੇ 11 ਕੇ.ਵੀ. ਗੁਰੂ ਨਾਨਕ ਨਗਰ, ਗੀਤਾ ਮੰਦਰ, ਹਾਊਸਿੰਗ ਬੋਰਡ ਕਲੋਨੀ, ਨਿਊ ਮਾਡਲ ਟਾਊਨ ਨੂੰ ਫੀਡਰਾਂ ਦੀ ਸਪਲਾਈ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬੰਦ ਰਹੇਗੀ, ਜਿਸ ਕਾਰਨ ਅਰਬਨ ਅਸਟੇਟ ਫੇਜ਼-2, ਮਾਡਲ ਟਾਊਨ, ਗੀਤਾ ਮੰਦਰ, ਮਾਡਲ ਨੂੰ ਫੀਡਰਾਂ ਦੀ ਸਪਲਾਈ ਟਾਊਨ ਮਾਰਕੀਟ, ਸਤਕਰਤਾਰ ਨਗਰ, ਇਨਕਮ ਟੈਕਸ ਕਲੋਨੀ, ਪ੍ਰਕਾਸ਼ ਨਗਰ, ਗੁਰੂ ਨਾਨਕ ਨਗਰ, ਗੁਰੂ ਨਗਰ, ਜੋਤੀ ਨਗਰ, ਵਸੰਤ ਵਿਹਾਰ, ਵਸੰਤ ਐਵੇਨਿਊ ਅਤੇ ਮਾਡਲ ਟਾਊਨ ਗੁਰਦੁਆਰੇ ਦੇ ਨਾਲ ਲੱਗਦੇ ਇਲਾਕਾ ਬੰਦ ਰਹਿਣਗੇ।

NO COMMENTS

LEAVE A REPLY

Please enter your comment!
Please enter your name here

Exit mobile version