Home ਦੇਸ਼ ਨੇਪਾਲ ਦੀ ਸਰਹੱਦ ਦੇ ਨੇੜੇ ਤਿੱਬਤ ਖੇਤਰ ‘ਚ 7.1 ਤੀਬਰਤਾ ਦਾ ਆਇਆ...

ਨੇਪਾਲ ਦੀ ਸਰਹੱਦ ਦੇ ਨੇੜੇ ਤਿੱਬਤ ਖੇਤਰ ‘ਚ 7.1 ਤੀਬਰਤਾ ਦਾ ਆਇਆ ਭੂਚਾਲ , 32 ਦੀ ਮੌਤ

0

ਬੀਜਿੰਗ: ਨੇਪਾਲ ਨੇੜੇ ਪੱਛਮੀ ਚੀਨ ਦੇ ਪਹਾੜੀ ਖੇਤਰ ‘ਚ ਅੱਜ ਸਵੇਰੇ ਆਏ ਸ਼ਕਤੀਸ਼ਾਲੀ ਭੂਚਾਲ (A Powerful Earthquake) ਕਾਰਨ ਘੱਟੋ-ਘੱਟ 32 ਲੋਕਾਂ ਦੀ ਮੌਤ ਹੋ ਗਈ ਹੈ। ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ ਹੈ। ਸਰਕਾਰੀ ਪ੍ਰਸਾਰਕ ‘ਸੀ.ਸੀ.ਟੀ.ਵੀ.’ ਨੇ ਐਮਰਜੈਂਸੀ ਪ੍ਰਬੰਧਨ ਮੰਤਰਾਲੇ ਦੇ ਹਵਾਲੇ ਨਾਲ ਮ੍ਰਿਤਕਾਂ ਦੀ ਗਿਣਤੀ ਦੱਸੀ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਦੱਸਿਆ ਕਿ ਨੇਪਾਲ ਦੀ ਸਰਹੱਦ ਦੇ ਨੇੜੇ ਤਿੱਬਤ ਖੇਤਰ ਵਿੱਚ 7.1 ਤੀਬਰਤਾ ਦਾ ਭੂਚਾਲ ਆਇਆ। ਭੂਚਾਲ ਤਿੱਬਤ ਖੇਤਰ ਦੇ ਪਹਾੜੀ ਖੇਤਰ ‘ਚ ਕਰੀਬ 10 ਕਿਲੋਮੀਟਰ ਦੀ ਡੂੰਘਾਈ ‘ਚ ਆਇਆ।

‘ਸੀ.ਸੀ.ਟੀ.ਵੀ.’ ਨੇ ਦੱਸਿਆ ਕਿ ਚੀਨ ਦੀ ਭੂਚਾਲ ਨਿਗਰਾਨੀ ਏਜੰਸੀ ਨੇ ਭੂਚਾਲ ਦੀ ਤੀਬਰਤਾ 6.8 ਦਰਜ ਕੀਤੀ ਹੈ। ਭੂਚਾਲ ਦੇ ਕੇਂਦਰ ਦੇ ਆਲੇ-ਦੁਆਲੇ ਦੇ ਖੇਤਰ ਦੀ ਔਸਤ ਉਚਾਈ ਲਗਭਗ 4,200 ਮੀਟਰ (13,800 ਫੁੱਟ) ਹੈ। ਸੀ.ਸੀ.ਟੀ.ਵੀ. ਦੀ ਆਨਲਾਈਨ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭੂਚਾਲ ਦੇ ਕੇਂਦਰ ਤੋਂ ਪੰਜ ਕਿਲੋਮੀਟਰ ਦੇ ਘੇਰੇ ਵਿੱਚ ਬਹੁਤ ਘੱਟ ਲੋਕ ਰਹਿੰਦੇ ਹਨ। ਭੂਚਾਲ ਦਾ ਕੇਂਦਰ ਤਿੱਬਤ ਦੀ ਰਾਜਧਾਨੀ ਲਹਾਸਾ ਤੋਂ 380 ਕਿਲੋਮੀਟਰ ਦੂਰ ਹੈ।

NO COMMENTS

LEAVE A REPLY

Please enter your comment!
Please enter your name here

Exit mobile version