ਮੋਂਟੇਨੇਗਰੋ : ਦੱਖਣ-ਪੂਰਬੀ ਯੂਰਪੀ ਦੇਸ਼ ਮੋਂਟੇਨੇਗਰੋ ਦੇ ਸੇਟਿੰਜੇ ਸ਼ਹਿਰ ‘ਚ ਨਵੇਂ ਸਾਲ ਦੇ ਦਿਨ ਹੋਈ ਗੋਲੀਬਾਰੀ ‘ਚ ਦੋ ਬੱਚਿਆਂ ਸਮੇਤ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ, ਜਦਕਿ 4 ਗੰਭੀਰ ਜ਼ਖਮੀ ਹੋ ਗਏ। ਦੇਸ਼ ਦੇ ਗ੍ਰਹਿ ਮੰਤਰੀ ਡੈਨੀਲੋ ਸਾਰਨੋਵਿਕ ਨੇ ਇਹ ਜਾਣਕਾਰੀ ਦਿੱਤੀ। ਸਾਰਨੋਵਿਕ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਹਮਲਾਵਰ ਫਰਾਰ ਹੈ ਅਤੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੇਟਿੰਜੇ ਸ਼ਹਿਰ ਰਾਜਧਾਨੀ ਪੋਡਗੋਰਿਕਾ ਤੋਂ ਲਗਭਗ 30 ਕਿਲੋਮੀਟਰ ਦੂਰ ਹੈ। ਵਿਸ਼ੇਸ਼ ਪੁਲਿਸ ਅਧਿਕਾਰੀ ਹਮਲਾਵਰ ਦੀ ਭਾਲ ਕਰ ਰਹੇ ਹਨ। ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿਅਕਤੀ ਨੇ ਬੀਤੇ ਦਿਨ ਇੱਕ ਬਾਰ ਵਿੱਚ ਗੋਲੀਬਾਰੀ ਕੀਤੀ ਅਤੇ ਭੱਜ ਗਿਆ।
ਪੁਲਿਸ ਨੇ ਹਮਲਾਵਰ ਦਾ ਨਾਮ ਕੇਵਲ ਏ.ਐਮ. ਨੇ ਦੱਸਿਆ ਹੈ ਅਤੇ ਕਿਹਾ ਹੈ ਕਿ ਉਸ ਦੀ ਉਮਰ 45 ਸਾਲ ਹੈ। ਰਾਸ਼ਟਰਪਤੀ ਜੈਕੋਵ ਮਿਲਟੋਵਿਕ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਹੈਰਾਨ ਹਨ। ‘ਐਕਸ’ ‘ਤੇ ਇੱਕ ਪੋਸਟ ਵਿੱਚ, ਉਨ੍ਹਾਂ ਨੇ ਲਿਖਿਆ, ‘ਛੁੱਟੀ ਮਨਾਉਣ ਦੀ ਬਜਾਏ … ਅਸੀਂ ਮਾਸੂਮ ਜਾਨਾਂ ਦੇ ਨੁਕਸਾਨ ਤੋਂ ਦੁਖੀ ਹਾਂ।’ ਪ੍ਰਧਾਨ ਮੰਤਰੀ ਮਿਲੋਸਕੋ ਸਪਾਜਿਕ ਨੇ ਜ਼ਖਮੀਆਂ ਦੀ ਹਾਲਤ ਜਾਣਨ ਲਈ ਹਸਪਤਾਲ ਦਾ ਦੌਰਾ ਕੀਤਾ ਅਤੇ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ। “ਇਹ ਇੱਕ ਭਿਆਨਕ ਘਟਨਾ ਹੈ ਜਿਸ ਨੇ ਸਾਨੂੰ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ,” । ਲਗਭਗ 620,000 ਦੀ ਆਬਾਦੀ ਵਾਲੇ ਇੱਕ ਛੋਟੇ ਜਿਹੇ ਦੇਸ਼ ਮੋਂਟੇਨੇਗਰੋ ਵਿੱਚ ਪਿਸਤੌਲ ਰੱਖਣਾ ਆਮ ਗੱਲ ਹੈ। ਇਸ ਤੋਂ ਪਹਿਲਾਂ ਅਗਸਤ 2022 ਵਿੱਚ ਸੇਟਿੰਜੇ ਵਿੱਚ ਇੱਕ ਅਜਿਹੀ ਹੀ ਘਟਨਾ ਵਿੱਚ ਦੋ ਬੱਚਿਆਂ ਸਮੇਤ 10 ਲੋਕਾਂ ਦੀ ਮੌਤ ਹੋ ਗਈ ਸੀ।