ਪੰਜਾਬ : ਪੰਜਾਬ ਵਿੱਚ 11 ਦਸੰਬਰ ਨੂੰ ਬਿਜਲੀ ਦਾ ਲੰਬਾ ਕੱਟ ਲੱਗੇਗਾ। ਜਾਣਕਾਰੀ ਅਨੁਸਾਰ ਪੰਜਾਬ ਦੇ ਹੁਸ਼ਿਆਰਪੁਰ ‘ਚ 11 ਕੇ.ਵੀ. ਕੈਲੋ ਯੂ.ਪੀ.ਐਸ ਫੀਡਰਾਂ ਦੀ ਲੋੜੀਂਦੀ ਸਾਂਭ-ਸੰਭਾਲ ਅਤੇ ਦਰੱਖਤਾਂ ਦੀ ਕਟਾਈ ਕਾਰਨ 11 ਦਸੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਹੇਠਲੇ ਪਿੰਡਾਂ ਨੂੰ ਸਪਲਾਈ ਪ੍ਰਭਾਵਿਤ ਰਹੇਗੀ।
ਇਸ ਤਹਿਤ ਕੈਲੋ, ਭੀਖੋਵਾਲ, ਬਸੀ ਉਮਰ ਖਾਂ, ਬਸੀ ਬਾਹੱਦ, ਕੁਲੀਆਂ, ਨੂਰਤਲਾਈ, ਕਾਂਟੀਆਂ ਆਦਿ ਪਿੰਡਾਂ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਇਸ ਦੇ ਨਾਲ ਹੀ ਸੁਰੱਖਿਆ ਦੇ ਤੌਰ ‘ਤੇ 11 ਕੇ. ਵੀ. ਭੀਖੋਵਾਲ ਏ. ਪੀ ਕੰਢੀ ਫੀਡਰ ਦੀ ਸਪਲਾਈ ਵੀ ਬੰਦ ਰਹੇਗੀ। ਇਹ ਜਾਣਕਾਰੀ ਇੰਜੀ. ਸਤਨਾਮ ਸਿੰਘ ਐਸ.ਡੀ.ਓ ਹਰਿਆਣਾ ਨੇ ਦਿੱਤੀ ਹੈ
ਦੂਜੇ ਪਾਸੇ ਪਾਵਰਕੌਮ ਮੁਕੇਰੀਆਂ ਦੇ ਸਹਾਇਕ ਕਾਰਜਕਾਰੀ ਇੰਜਨੀਅਰ ਹਰਮਿੰਦਰ ਸਿੰਘ ਨੇ ਦੱਸਿਆ ਹੈ ਕਿ 11 ਕੇ.ਵੀ ਵੀ ਲਾਈਨ ਮੁਕੇਰੀਆਂ ਸਿਟੀ ਫੀਡਰ, ਸਿਵਲ ਹਸਪਤਾਲ, ਥਾਣਾ ਰੋਡ, ਕਮੇਟੀ ਪਾਰਕ, ਭੰਗਾਲਾ ਚੁੰਗੀ, ਨਵੀਂ ਕਲੋਨੀ ਫੀਡਰ, ਭੱਟਾ ਕਲੋਨੀ ਦੀ ਜ਼ਰੂਰੀ ਮੁਰੰਮਤ ਕਾਰਨ ਡੀ. ਮੇਨ ਬਜ਼ਾਰ, ਰਾਮ ਨਗਰ ਕਲੋਨੀ ਆਦਿ ਵਿੱਚ 10 ਦਸੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।