Home ਪੰਜਾਬ ਸੜਕ ਹਾਦਸੇ ‘ਚ SHO ਦੀ ਹੋਈ ਮੌਤ

ਸੜਕ ਹਾਦਸੇ ‘ਚ SHO ਦੀ ਹੋਈ ਮੌਤ

0

ਸਮਰਾਲਾ : ਥਾਣਾ ਸਮਰਾਲਾ ਵਿੱਚ ਤਾਇਨਾਤ ਐਸ.ਐਚ.ਓ ਦਵਿੰਦਰਪਾਲ ਸਿੰਘ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ ਇੱਕ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ ਪਰ ਰਸਤੇ ਵਿੱਚ ਉਸ ਨਾਲ ਉਪਰੋਕਤ ਘਟਨਾ ਵਾਪਰ ਗਈ।

ਜਾਣਕਾਰੀ ਅਨੁਸਾਰ ਦਵਿੰਦਰ ਪਾਲ ਸਿੰਘ ਬੀਤੀ ਰਾਤ ਇੱਕ ਵਿਆਹ ਸਮਾਗਮ ਤੋਂ ਬਾਅਦ ਅਮਲੋਹ ਤੋਂ ਆਪਣੇ ਘਰ ਮੰਡੀ ਗੋਬਿੰਦਗੜ੍ਹ ਨੂੰ ਜਾ ਰਿਹਾ ਸੀ। ਜਦੋਂ ਉਹ ਆਪਣੀ ਇਨੋਵਾ ਕਾਰ ‘ਚ ਅਮਲੋਹ ਤੋਂ ਸੂਆ ਰੋਡ ‘ਤੇ ਪਹੁੰਚਿਆ ਤਾਂ ਥੋੜ੍ਹਾ ਅੱਗੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ।   ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸੜਕ ਸੁਰੱਖਿਆ ਫੋਰਸ ਮੌਕੇ ‘ਤੇ ਪਹੁੰਚੀ ਅਤੇ ਉਸ ਨੂੰ ਨਜ਼ਦੀਕੀ ਹਸਪਤਾਲ ਪਹੁੰਚਾਇਆ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

NO COMMENTS

LEAVE A REPLY

Please enter your comment!
Please enter your name here

Exit mobile version