Home ਹਰਿਆਣਾ  ਹਰਿਆਣਾ ‘ਚ ਤੇਜ਼ੀ ਨਾਲ ਵੱਧ ਰਹੇ ਹਨ ਡੇਂਗੂ ਦੇ ਮਾਮਲੇ

 ਹਰਿਆਣਾ ‘ਚ ਤੇਜ਼ੀ ਨਾਲ ਵੱਧ ਰਹੇ ਹਨ ਡੇਂਗੂ ਦੇ ਮਾਮਲੇ

0

ਹਰਿਆਣਾ : ਹਰਿਆਣਾ ਵਿਚ ਡੇਂਗੂ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਹਰ ਰੋਜ਼ 67 ਤੋਂ ਵੱਧ ਕੇਸ ਆ ਰਹੇ ਹਨ। ਹੁਣ ਤੱਕ ਰਾਜ ਵਿੱਚ ਕੁੱਲ ਕੇਸਾਂ ਦੀ ਗਿਣਤੀ 3354 ਹੋ ਗਈ ਹੈ। ਦਸ ਦਿਨਾਂ ਵਿੱਚ ਹੀ 673 ਨਵੇਂ ਮਾਮਲੇ ਸਾਹਮਣੇ ਆਏ ਹਨ। ਖਾਸ ਗੱਲ ਇਹ ਹੈ ਕਿ ਸਰਕਾਰ ਦੇ ਸਾਰੇ ਦਾਅਵਿਆਂ ਦੇ ਬਾਵਜੂਦ ਡੇਂਗੂ ਦੇ ਮਾਮਲੇ (Dengue Case) ਘੱਟ ਨਹੀਂ ਹੋ ਰਹੇ ਹਨ।

ਸਿਹਤ ਵਿਭਾਗ ਅਨੁਸਾਰ ਹੁਣ ਤੱਕ 2468 ਮਰੀਜ਼ ਨਿੱਜੀ ਹਸਪਤਾਲਾਂ ਵਿੱਚ ਅਤੇ 886 ਸਰਕਾਰੀ ਹਸਪਤਾਲਾਂ ਵਿੱਚ ਆਏ ਹਨ। ਪੰਚਕੂਲਾ ਵਿੱਚ ਸਭ ਤੋਂ ਵੱਧ 1133, ਗੁਰੂਗ੍ਰਾਮ ਵਿੱਚ 151, ਕਰਨਾਲ ਵਿੱਚ 241, ਰੇਵਾੜੀ ਵਿੱਚ 194, ਸੋਨੀਪਤ ਵਿੱਚ 219, ਫਰੀਦਾਬਾਦ ਵਿੱਚ 108 ਅਤੇ ਹਿਸਾਰ ਵਿੱਚ 349 ਮਾਮਲੇ ਸਾਹਮਣੇ ਆਏ ਹਨ। ਇਹ ਸਾਰੇ ਛੇ ਜ਼ਿਲ੍ਹੇ ਡੇਂਗੂ ਦੇ ਸਭ ਤੋਂ ਵੱਡੇ ਹੌਟ ਸਪਾਟ ਬਣ ਗਏ ਹਨ ਜਿਸ ਵਿੱਚ ਚਿਕਨਗੁਨੀਆ ਦੇ ਵੀ 21 ਮਾਮਲੇ ਸਾਹਮਣੇ ਆਏ ਹਨ। ਮਲੇਰੀਆ ਦੇ 184 ਮਾਮਲੇ ਸਾਹਮਣੇ ਆਏ ਹਨ। ਬੀਤੇ ਦਿਨ ਸੂਬੇ ਭਰ ਵਿੱਚ ਡੇਂਗੂ ਦੇ 42 ਨਵੇਂ ਮਾਮਲੇ ਸਾਹਮਣੇ ਆਏ ਹਨ।

ਜ਼ਿਲ੍ਹਾ ਵਾਰ ਡੇਂਗੂ ਦੇ ਕੇਸ

ਪੰਚਕੂਲਾ 1133

ਹਿਸਾਰ 349

ਕਰਨਾਲ 214

ਸੋਨੀਪਤ 219

ਰੇਵਾੜੀ 194

ਪਾਣੀਪਤ 172

ਗੁਰੂਗ੍ਰਾਮ 151

ਕੁਰੂਕਸ਼ੇਤਰ 132

ਫਰੀਦਾਬਾਦ 108

ਸਿਰਸਾ 91

ਰੋਹਤਕ 77

ਯਮੁਨਾਨਗਰ 75

ਜਿੰਦ 61

ਝੱਜਰ 61

ਭਿਵਾਨੀ 52

ਫਤਿਹਾਬਾਦ 51

ਚਰਖੀਦਾਦਰੀ 50

ਅੰਬਾਲਾ 47

ਮਹਿੰਦਰਗੜ੍ਹ 39

ਕੈਥਲ 20

ਪਲਵਲ 20

ਨੂਹ 11

ਕੁੱਲ 3354

NO COMMENTS

LEAVE A REPLY

Please enter your comment!
Please enter your name here

Exit mobile version