Home ਦੇਸ਼ ਦਿੱਲੀ ‘ਚ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਆਯੋਜਨ ਲਈ ਪੁਲਿਸ ਨੇ...

ਦਿੱਲੀ ‘ਚ ਰਾਧਾ ਸੁਆਮੀ ਸਤਿਸੰਗ ਬਿਆਸ ਦੇ ਆਯੋਜਨ ਲਈ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ ਕੀਤੀ ਜਾਰੀ

0

ਨਵੀਂ ਦਿੱਲੀ: ਦਿੱਲੀ ਦੇ ਮਹਿਰੌਲੀ ਸਥਿਤ ਭਾਟੀ ਮਾਈਨਜ਼ ਖੇਤਰ ਵਿੱਚ 26 ਤੋਂ 28 ਅਕਤੂਬਰ ਤੱਕ ਰਾਧਾ ਸੁਆਮੀ ਸਤਿਸੰਗ ਬਿਆਸ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਲਗਭਗ 5 ਲੱਖ ਲੋਕਾਂ ਦੇ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਆਵਾਜਾਈ ਦੀ ਸਥਿਤੀ ਪ੍ਰਭਾਵਿਤ ਹੋਵੇਗੀ। ਇਸ ਲਈ ਦਿੱਲੀ ਪੁਲਿਸ ਨੇ ਟ੍ਰੈਫਿਕ ਐਡਵਾਈਜ਼ਰੀ (Traffic Advisory) ਜਾਰੀ ਕਰਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਐਡਵਾਈਜ਼ਰੀ ‘ਚ ਦੱਸੀਆਂ ਸੜਕਾਂ ‘ਤੇ ਨਾ ਜਾਣ ਅਤੇ ਘਰੋਂ ਨਿਕਲਣ ਤੋਂ ਪਹਿਲਾਂ ਟ੍ਰੈਫਿਕ ਦੀ ਜਾਣਕਾਰੀ ਜ਼ਰੂਰ ਪੜ੍ਹ ਲੈਣ, ਤਾਂ ਜੋ ਜਾਮ ਦੀ ਸਮੱਸਿਆ ਤੋਂ ਬਚਿਆ ਜਾ ਸਕੇ।

ਟ੍ਰੈਫਿਕ ਜਾਮ ਰਹਿਣ ਵਾਲੀਆਂ ਸੜਕਾਂ

ਦਿੱਲੀ ਵਿੱਚ ਮਹਿਰੌਲੀ ਦੇ ਆਲੇ-ਦੁਆਲੇ 26 ਤੋਂ 28 ਅਕਤੂਬਰ ਤੱਕ ਤਿੰਨ ਦਿਨਾਂ ਲਈ ਸਵੇਰੇ 4 ਵਜੇ ਤੋਂ ਸ਼ਾਮ 6 ਵਜੇ ਤੱਕ ਆਵਾਜਾਈ ਵਿੱਚ ਵਿਘਨ ਰਹੇਗਾ। ਇਸ ਦੌਰਾਨ ਰਾਧਾ ਸੁਆਮੀ ਸਤਿਸੰਗ ਬਿਆਸ ਦਾ ਸਮਾਗਮ ਆਯੋਜਿਤ ਕੀਤਾ ਜਾਵੇਗਾ, ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਭਾਗ ਲੈਣਗੀਆਂ ਅਤੇ ਉਨ੍ਹਾਂ ਦੇ ਵਾਹਨ ਭਾਟੀ ਮਾਈਨਸ ਰੋਡ ਤੋਂ ਹੋਣਗੇ। ਪਾਰਕਿੰਗ ਵੀ ਸਮਾਗਮ ਵਾਲੀ ਥਾਂ ਦੇ ਅੰਦਰ ਹੀ ਕੀਤੀ ਜਾਵੇਗੀ, ਜਿਸ ਕਾਰਨ ਇਹ ਸੜਕ ਆਮ ਲੋਕਾਂ ਦੀ ਆਵਾਜਾਈ ਲਈ ਬੰਦ ਰਹੇਗੀ। ਗੁਰੂਗ੍ਰਾਮ ਅਤੇ ਫਰੀਦਾਬਾਦ ਤੋਂ ਆਉਣ ਵਾਲੇ ਸਤਿਸੰਗੀ ਡੇਰਾ ਰੋਡ ਤੋਂ ਹੁੰਦੇ ਹੋਏ ਸਮਾਗਮ ਵਾਲੀ ਥਾਂ ‘ਤੇ ਪਹੁੰਚਣਗੇ। ਇਸ ਦੌਰਾਨ ਭਾਟੀ ਮਾਈਨਜ਼ ਰੋਡ, ਡੈਮ ਰੋਡ, ਛਤਰਪੁਰ ਰੋਡ ਅਤੇ ਐਸ.ਐਸ.ਐਨ. ਰੋਡ ’ਤੇ ਭਾਰੀ ਅਤੇ ਦਰਮਿਆਨੇ ਵਾਹਨਾਂ ਦੀ ਆਵਾਜਾਈ ਰਹੇਗੀ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਨ੍ਹਾਂ ਸੜਕਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ ਅਤੇ ਟ੍ਰੈਫਿਕ ਜਾਮ ਤੋਂ ਬਚਣ ਲਈ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ।

ਇਸ ਮੌਕੇ ਸੰਗਤਾਂ ਭਾਟੀ ਮਾਈਨਜ਼ ਰੋਡ, ਮਹਿਰੌਲੀ-ਬਦਰਪੁਰ ਰੋਡ, ਡੇਰਾ ਰੋਡ, ਸੰਤ ਸ਼੍ਰੀ ਨਾਗਪਾਲ ਮਾਰਗ, ਵਾਈ ਪੁਆਇੰਟ ਛਤਰਪੁਰ, ਸੀਡੀਆਰ ਚੌਕ, ਮੇਨ ਛਤਰਪੁਰ ਰੋਡ, ਅਨੁਵਰਤ ਮਾਰਗ, 100 ਫੁੱਟ ਰੋਡ ਜੰਕਸ਼ਨ, ਵਸੰਤ ਕੁੰਜ ਰੋਡ, ਅੰਧੇਰੀਆ ਮੋੜ, ਮੰਡੀ ਰੋਡ , ਐਮ.ਜੀ ਰੋਡ ਅਤੇ ਅਰਵਿੰਦੋ ਰੋਡ ‘ਤੇ ਆਵਾਜਾਈ ਵਿੱਚ ਵਿਘਨ ਪਾਇਆ ਜਾਵੇਗਾ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਨ੍ਹਾਂ ਸੜਕਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਨ ਅਤੇ ਐਮਰਜੈਂਸੀ ਲਈ ਬਦਲਵੇਂ ਰਸਤਿਆਂ ਦੀ ਵਰਤੋਂ ਕਰਨ। ਦਿੱਲੀ ਪੁਲਿਸ, ਐਂਬੂਲੈਂਸ, ਫਾਇਰ ਬ੍ਰਿਗੇਡ ਅਤੇ ਹੋਰ ਐਮਰਜੈਂਸੀ ਵਾਹਨਾਂ ਨੂੰ ਸਾਰੀਆਂ ਸੜਕਾਂ ‘ਤੇ ਬਿਨਾਂ ਕਿਸੇ ਰੋਕ ਦੇ ਚੱਲਣ ਦੀ ਇਜਾਜ਼ਤ ਦਿੱਤੀ ਜਾਵੇਗੀ, ਤਾਂ ਜੋ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ ਕਾਰਵਾਈ ਕੀਤੀ ਜਾ ਸਕੇ।

NO COMMENTS

LEAVE A REPLY

Please enter your comment!
Please enter your name here

Exit mobile version