Home ਸੰਸਾਰ ਅਮਰੀਕਾ ਨੇ ਵਿਸ਼ਵ ਪੱਧਰ ‘ਤੇ ਕਰੀਬ ਇਕ ਦਰਜਨ ਕੰਪਨੀਆਂ ‘ਤੇ ਲਗਾਈ ਪਾਬੰਦੀ

ਅਮਰੀਕਾ ਨੇ ਵਿਸ਼ਵ ਪੱਧਰ ‘ਤੇ ਕਰੀਬ ਇਕ ਦਰਜਨ ਕੰਪਨੀਆਂ ‘ਤੇ ਲਗਾਈ ਪਾਬੰਦੀ

0

ਅਮਰੀਕਾ : ਇਜ਼ਰਾਈਲ ‘ਤੇ ਮਿਜ਼ਾਈਲ ਹਮਲੇ ਦਾ ਜਵਾਬ ਈਰਾਨ ਦੁਆਰਾ ਇਜ਼ਰਾਈਲ ‘ਤੇ ਮਿਜ਼ਾਈਲ ਹਮਲੇ ਦੇ ਜਵਾਬ ‘ਚ ਅਮਰੀਕਾ ਨੇ ਵਿਸ਼ਵ ਪੱਧਰ ‘ਤੇ ਕਰੀਬ ਇਕ ਦਰਜਨ ਕੰਪਨੀਆਂ ‘ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਇਨ੍ਹਾਂ ਪਾਬੰਦੀਸ਼ੁਦਾ ਕੰਪਨੀਆਂ ਵਿੱਚ ਭਾਰਤ ਦੀ ਗੈਬਾਰੋ ਸ਼ਿਪ ਸਰਵਿਸਿਜ਼ ਵੀ ਸ਼ਾਮਲ ਹੈ, ਜੋ ਆਪਣੇ ਟੈਂਕਰ ਹੌਰਨੇਟ ਰਾਹੀਂ ਏਸ਼ੀਆਈ ਦੇਸ਼ਾਂ ਨੂੰ ਈਰਾਨੀ ਤੇਲ ਸਪਲਾਈ ਕਰਦੀ ਸੀ। ਅਮਰੀਕੀ ਵਿਦੇਸ਼ ਵਿਭਾਗ ਦੇ ਅਨੁਸਾਰ, ਗੈਬਾਰੋ ਸ਼ਿਪ ਸਰਵਿਸਿਜ਼ ਦਾ ਟੈਂਕਰ ਹੌਰਨੇਟ ਅਖੌਤੀ ‘ਘੋਸਟ ਫਲੀਟ’ ਦਾ ਹਿੱਸਾ ਹੈ, ਜੋ ਈਰਾਨ ਤੋਂ ਪੈਟਰੋਲੀਅਮ ਉਤਪਾਦਾਂ ਦੀ ਗੈਰ-ਕਾਨੂੰਨੀ ਸਪਲਾਈ ਲਈ ਬਦਨਾਮ ਹੈ। ਅਮਰੀਕਾ ਦੇ ਇਸ ਕਦਮ ਦਾ ਮਕਸਦ ਈਰਾਨ ਦੇ ਤੇਲ ਵਪਾਰ ‘ਤੇ ਰੋਕ ਲਗਾਉਣਾ ਅਤੇ ਇਜ਼ਰਾਈਲ ‘ਤੇ ਹਮਲੇ ਲਈ ਈਰਾਨ ਨੂੰ ਆਰਥਿਕ ਤੌਰ ‘ਤੇ ਸਜ਼ਾ ਦੇਣਾ ਹੈ।

ਇਨ੍ਹਾਂ ਪਾਬੰਦੀਆਂ ਦੇ ਤਹਿਤ, ਪਾਬੰਦੀਸ਼ੁਦਾ ਕੰਪਨੀਆਂ ਹੁਣ ਅਮਰੀਕੀ ਵਿੱਤੀ ਪ੍ਰਣਾਲੀ ਦੀ ਵਰਤੋਂ ਨਹੀਂ ਕਰ ਸਕਣਗੀਆਂ ਅਤੇ ਅਮਰੀਕੀ ਬਾਜ਼ਾਰਾਂ ਵਿੱਚ ਵਪਾਰ ਕਰਨ ਤੋਂ ਰੋਕ ਦਿੱਤੀਆਂ ਜਾਣਗੀਆਂ। ਅਮਰੀਕਾ ਨੇ ਇਹ ਕਾਰਵਾਈ ਈਰਾਨ ਨਾਲ ਤੇਲ ਵਪਾਰ ਕਰਨ ਵਾਲੀਆਂ ਕੰਪਨੀਆਂ ਨੂੰ ਸਖ਼ਤ ਸੰਦੇਸ਼ ਦੇਣ ਲਈ ਕੀਤੀ ਹੈ। ਇਹ ਪਾਬੰਦੀਆਂ ਇਰਾਨ ਵੱਲੋਂ 1 ਅਕਤੂਬਰ ਨੂੰ ਇਜ਼ਰਾਈਲ ‘ਤੇ ਮਿਜ਼ਾਈਲ ਹਮਲੇ ਤੋਂ ਬਾਅਦ ਲਗਾਈਆਂ ਗਈਆਂ ਹਨ, ਜਿਸ ‘ਚ ਅਮਰੀਕਾ ਨੇ ਇਜ਼ਰਾਈਲ ਦਾ ਸਮਰਥਨ ਕਰਦੇ ਹੋਏ ਈਰਾਨੀ ਤੇਲ ਵਪਾਰ ਨਾਲ ਜੁੜੇ ਸੰਗਠਨਾਂ ਨੂੰ ਨਿਸ਼ਾਨਾ ਬਣਾਇਆ ਸੀ। ਅਮਰੀਕਾ ਵੱਲੋਂ ਭਾਰਤੀ ਕੰਪਨੀ ਗੈਬਾਰੋ ਸ਼ਿਪ ਸਰਵਿਸਿਜ਼ ਅਤੇ ਹੋਰ ਅੰਤਰਰਾਸ਼ਟਰੀ ਕੰਪਨੀਆਂ ‘ਤੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਈਰਾਨ ਅਤੇ ਇਜ਼ਰਾਈਲ ਵਿਚਾਲੇ ਤਣਾਅ ਵਧਾਉਣ ਅਤੇ ਈਰਾਨੀ ਤੇਲ ਵਪਾਰ ‘ਤੇ ਰੋਕ ਲਗਾਉਣ ਦੀ ਦਿਸ਼ਾ ‘ਚ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version