Home ਦੇਸ਼  ਰਤਨ ਟਾਟਾ ਦੇ ਸੌਤੇਲੇ ਭਰਾ ‘ਨੋਏਲ ਟਾਟਾ’ ਨੂੰ ਟਾਟਾ ਟਰੱਸਟ ਦਾ ਨਵਾਂ...

 ਰਤਨ ਟਾਟਾ ਦੇ ਸੌਤੇਲੇ ਭਰਾ ‘ਨੋਏਲ ਟਾਟਾ’ ਨੂੰ ਟਾਟਾ ਟਰੱਸਟ ਦਾ ਨਵਾਂ ਚੇਅਰਮੈਨ ਕੀਤਾ ਗਿਆ ਨਿਯੁਕਤ

0

ਨਵੀਂ ਦਿੱਲੀ: ਰਤਨ ਟਾਟਾ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਸੌਤੇਲੇ ਭਰਾ ਨੋਏਲ ਟਾਟਾ (Noel Tata) ਨੂੰ ਟਾਟਾ ਟਰੱਸਟ (Tata Trust) ਦਾ ਨਵਾਂ ਚੇਅਰਮੈਨ (The New Chairman) ਨਿਯੁਕਤ ਕੀਤਾ ਗਿਆ ਹੈ। ਇਸ ਨਵੀਂ ਜ਼ਿੰਮੇਵਾਰੀ ਬਾਰੇ ਗੱਲ ਕਰਦਿਆਂ ਨੋਏਲ ਟਾਟਾ ਨੇ ਕਿਹਾ ਕਿ ਉਹ ਰਤਨ ਟਾਟਾ ਅਤੇ ਟਾਟਾ ਸਮੂਹ ਦੇ ਸੰਸਥਾਪਕਾਂ ਦੀ ਵਿਰਾਸਤ ਨੂੰ ਅੱਗੇ ਲਿਜਾਣ ਲਈ ਉਤਸੁਕ ਹਨ। ਉਨ੍ਹਾਂ ਇਸ ਮੌਕੇ ਆਪਣੇ ਸਾਥੀ ਟਰੱਸਟੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਸੰਭਾਲਣ ਲਈ ਮਾਣ ਮਹਿਸੂਸ ਕਰ ਰਹੇ ਹਨ।

ਟਾਟਾ ਟਰੱਸਟ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ, ਨੋਏਲ ਟਾਟਾ ਨੇ ਕਿਹਾ, ‘ਇੱਕ ਸਦੀ ਤੋਂ ਵੀ ਵੱਧ ਸਮਾਂ ਪਹਿਲਾਂ ਸਥਾਪਿਤ, ਟਾਟਾ ਟਰੱਸਟ ਸਮਾਜਿਕ ਭਲੇ ਲਈ ਇੱਕ ਵਿਲੱਖਣ ਮਾਧਿਅਮ ਹੈ। ਅਸੀਂ ਆਪਣੇ ਵਿਕਾਸ ਅਤੇ ਪਰਉਪਕਾਰੀ ਪਹਿਲਕਦਮੀਆਂ ਨੂੰ ਅੱਗੇ ਵਧਾਉਣ ਲਈ ਆਪਣੇ ਆਪ ਨੂੰ ਮੁੜ ਸਮਰਪਿਤ ਕਰ ਰਹੇ ਹਾਂ।

ਟਾਟਾ ਟਰੱਸਟ ਦਾ ਬਿਆਨ

ਟਾਟਾ ਟਰੱਸਟਾਂ ਨੇ ਵੀ ਨੋਏਲ ਟਾਟਾ ਦੀ ਨਿਯੁਕਤੀ ‘ਤੇ ਇਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਟਾਟਾ ਟਰੱਸਟ ਦੇ ਕਈ ਟਰੱਸਟੀਆਂ ਦੀ ਇਕ ਸਾਂਝੀ ਮੀਟਿੰਗ ਮੁੰਬਈ ‘ਚ ਹੋਈ ਸੀ। ਮੀਟਿੰਗ ਵਿੱਚ ਰਤਨ ਐਨ. ਟਾਟਾ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਗਿਆ ਅਤੇ ਰਾਸ਼ਟਰ ਨਿਰਮਾਣ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ ਗਿਆ। ਨੋਏਲ ਟਾਟਾ ਨੂੰ ਸਰਬਸੰਮਤੀ ਨਾਲ ਤੁਰੰਤ ਪ੍ਰਭਾਵ ਨਾਲ ਟਾਟਾ ਟਰੱਸਟਾਂ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ।

ਨੋਏਲ ਟਾਟਾ ਦੀ ਜਾਣ-ਪਛਾਣ

ਨੋਏਲ ਟਾਟਾ ਰਤਨ ਟਾਟਾ ਦੇ ਪਿਤਾ ਨੇਵਲ ਟਾਟਾ ਦੀ ਦੂਜੀ ਪਤਨੀ ਸਿਮੋਨਾ ਦੁਨੋਏਰ ਦੇ ਪੁੱਤਰ ਹਨ, ਇਸ ਲਈ ਉਹ ਰਤਨ ਟਾਟਾ ਦੇ ਸੌਤੇਲੇ ਭਰਾ ਹਨ। ਉਹ ਟਾਟਾ ਇੰਟਰਨੈਸ਼ਨਲ ਲਿਮਿਟੇਡ, ਵੋਲਟਾਸ ਲਿਮਿਟੇਡ, ਅਤੇ ਟਾਟਾ ਇਨਵੈਸਟਮੈਂਟ ਕਾਰਪੋਰੇਸ਼ਨ ਲਿਮਿਟੇਡ ਦੇ ਚੇਅਰਮੈਨ ਵਜੋਂ ਕੰਮ ਕਰਦੇ ਹਨ । ਇਸ ਤੋਂ ਇਲਾਵਾ ਉਹ ਟਾਟਾ ਸਟੀਲ ਅਤੇ ਟਾਈਟਨ ਕੰਪਨੀ ਦੇ ਵਾਈਸ ਚੇਅਰਮੈਨ ਵੀ ਹਨ।

ਟਾਟਾ ਟਰੱਸਟ ਦੀ ਮਹੱਤਤਾ

ਟਾਟਾ ਸਮੂਹ, ਜਿਸਦਾ ਮਾਰਕੀਟ ਕੈਪ ਲਗਭਗ 34 ਲੱਖ ਕਰੋੜ ਰੁਪਏ ਹੈ, ਕੋਲ ਇਸ ਦੀਆਂ ਜ਼ਿਆਦਾਤਰ ਹੋਲਡਿੰਗ ਕੰਪਨੀਆਂ ਟਾਟਾ ਸੰਨਜ਼ ਦੀ ਮਲਕੀਅਤ ਹਨ। ਟਾਟਾ ਸੰਨਜ਼ ਦੀ 66% ਤੋਂ ਵੱਧ ਦੀ ਮਲਕੀਅਤ ਟਾਟਾ ਟਰੱਸਟ ਕੋਲ ਹੈ, ਜੋ ਟਾਟਾ ਟਰੱਸਟ ਦੇ ਅਧੀਨ ਟਾਟਾ ਸਮੂਹ ਦਾ ਸੰਚਾਲਨ ਕਰਦੇ ਹਨ। ਅਜਿਹੇ ਵਿੱਚ ਨੋਏਲ ਟਾਟਾ ਦਾ ਟਾਟਾ ਟਰੱਸਟ ਦਾ ਚੇਅਰਮੈਨ ਬਣਨਾ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।

NO COMMENTS

LEAVE A REPLY

Please enter your comment!
Please enter your name here

Exit mobile version