Home ਹਰਿਆਣਾ ਗੁਰਮੀਤ ਰਾਮ ਰਹੀਮ ਅੱਜ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਆਇਆ ਬਾਹਰ

ਗੁਰਮੀਤ ਰਾਮ ਰਹੀਮ ਅੱਜ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਆਇਆ ਬਾਹਰ

0

ਰੋਹਤਕ : ਹਰਿਆਣਾ ਵਿਧਾਨ ਸਭਾ ਚੋਣਾਂ (Haryana Assembly Elections) ਲਈ ਵੋਟਿੰਗ ਤੋਂ ਸਿਰਫ 3 ਦਿਨ ਪਹਿਲਾਂ ਡੇਰਾਮੁਖੀ ਰਾਮ ਰਹੀਮ (Deramukhi Ram Rahim) ਜੇਲ੍ਹ ਤੋਂ ਬਾਹਰ ਆ ਗਿਆ ਹੈ। ਸਰਕਾਰ ਨੇ ਰਾਮ ਰਹੀਮ ਨੂੰ 20 ਦਿਨਾਂ ਦੀ ਪੈਰੋਲ ਦਿੱਤੀ ਹੈ।

ਲਗਾਤਾਰ ਸਵਾਲ ਉਠਾਏ ਜਾਣ ਦੇ ਬਾਵਜੂਦ ਵੀ ਹਰਿਆਣਾ ਸਰਕਾਰ ਨੇ ਰਾਮ ਰਹੀਮ ਨੂੰ ਪੈਰੋਲ ਦੀ ਇਜਾਜ਼ਤ ਦੇ ਦਿੱਤੀ ਹੈ। ਦੂਜੇ ਪਾਸੇ ਗੁਰਮੀਤ ਰਾਮ ਰਹੀਮ ਅੱਜ ਯਾਨੀ ਬੁੱਧਵਾਰ ਸਵੇਰੇ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ। ਭਾਜਪਾ ਸਰਕਾਰ ਨੇ ਬੀਤੀ ਸ਼ਾਮ ਨੂੰ ਪੈਰੋਲ ਨੂੰ ਮਨਜ਼ੂਰੀ ਦੇ ਦਿੱਤੀ ਸੀ।

ਜਾਣਕਾਰੀ ਮੁਤਾਬਕ ਅੱਜ ਸਵੇਰੇ ਯੂ.ਪੀ ਦੇ ਬਾਗਪਤ ਸਥਿਤ ਬਰਨਾਵਾ ਆਸ਼ਰਮ ਲਈ ਡੇਰੇਮੁਖੀ ਦਾ ਕਾਫਲਾ ਰਵਾਨਾ ਹੋਇਆ। ਫਿਲਹਾਲ ਉਹ 20 ਦਿਨ ਆਸ਼ਰਮ ‘ਚ ਰਹਿਣਗੇ। ਚੋਣਾਂ ਦੇ ਮੱਦੇਨਜ਼ਰ ਸ਼ਰਤਾਂ ਸਮੇਤ ਪੈਰੋਲ ਦਿੱਤੀ ਗਈ ਹੈ।

ਸ਼ਰਤਾਂ ਨਾਲ ਦਿੱਤੀ ਗਈ ਪੈਰੋਲ

ਰਾਮ ਰਹੀਮ ਨੇ ਜਦੋਂ ਪੈਰੋਲ ਦੀ ਮੰਗ ਕੀਤੀ ਸੀ ਤਾਂ ਸਰਕਾਰ ਨੇ ਚੋਣ ਕਮਿਸ਼ਨ ਤੋਂ ਮਨਜ਼ੂਰੀ ਮੰਗੀ ਸੀ। ਇਸ ਦੌਰਾਨ ਕਮਿਸ਼ਨ ਨੇ ਹਰਿਆਣਾ ਸਰਕਾਰ ਨੂੰ ਸ਼ਰਤਾਂ ਸਮੇਤ ਪੈਰੋਲ ਦੇਣ ਲਈ ਕਿਹਾ ਸੀ। ਇਸ ਦੌਰਾਨ ਕਮਿਸ਼ਨ ਨੇ ਸ਼ਰਤਾਂ ‘ਚ ਕਿਹਾ ਕਿ ਰਾਮ ਰਹੀਮ ਹਰਿਆਣਾ ਚੋਣਾਂ ‘ਚ ਪ੍ਰਚਾਰ ਨਹੀਂ ਕਰੇਗਾ, ਹਰਿਆਣਾ ‘ਚ ਵੀ ਨਹੀਂ ਰਹੇਗਾ ਅਤੇ ਸੋਸ਼ਲ ਮੀਡੀਆ ‘ਤੇ ਵੀਡੀਓ ਪੋਸਟ ਨਹੀਂ ਕਰੇਗਾ।

NO COMMENTS

LEAVE A REPLY

Please enter your comment!
Please enter your name here

Exit mobile version