Home ਹਰਿਆਣਾ ਚਿਤਰਾ ਸਰਵਰਾ ਸਮੇਤ ਇਨ੍ਹਾਂ ਆਗੂਆਂ ਖ਼ਿਲਾਫ਼ ਹੋਈ ਕਾਰਵਾਈ, 6 ਸਾਲ ਤੱਕ ਕਾਂਗਰਸ...

ਚਿਤਰਾ ਸਰਵਰਾ ਸਮੇਤ ਇਨ੍ਹਾਂ ਆਗੂਆਂ ਖ਼ਿਲਾਫ਼ ਹੋਈ ਕਾਰਵਾਈ, 6 ਸਾਲ ਤੱਕ ਕਾਂਗਰਸ ‘ਚ ਨਹੀਂ ਹੋ ਸਕਦੇ ਸ਼ਾਮਲ

0

ਹਰਿਆਣਾ : ਹਰਿਆਣਾ ਵਿਧਾਨ ਸਭਾ ਚੋਣਾਂ (The Haryana Assembly Elections) ਦਰਮਿਆਨ ਕਾਂਗਰਸ ਅਤੇ ਭਾਜਪਾ ਵੱਲੋਂ ਬਾਗੀ ਆਗੂਆਂ ਖ਼ਿਲਾਫ਼ ਕਾਰਵਾਈ ਜਾਰੀ ਹੈ। ਟਿਕਟਾਂ ਨਾ ਮਿਲਣ ਤੋਂ ਨਾਰਾਜ਼ ਬਾਗੀ ਆਗੂਆਂ ਦੀ ਪਾਰਟੀ ਮੈਂਬਰਸ਼ਿਪ ਖੋਹ ਰਹੀ ਹੈ। ਹੁਣ ਤੱਕ ਕਾਂਗਰਸ ਹਰਿਆਣਾ ਦੇ ਕਈ ਨੇਤਾਵਾਂ ਨੂੰ ਬਾਹਰ ਦਾ ਰਸਤਾ ਦਿਖਾ ਚੁੱਕੀ ਹੈ। ਇੰਨਾ ਹੀ ਨਹੀਂ, ਜਿਨ੍ਹਾਂ ਆਗੂਆਂ ਖ਼ਿਲਾਫ਼ ਕਾਰਵਾਈ ਹੋਈ ਹੈ, ਉਹ 6 ਸਾਲ ਤੱਕ ਕਾਂਗਰਸ ‘ਚ ਸ਼ਾਮਲ ਨਹੀਂ ਹੋ ਸਕਦੇ।

ਕੱਢੇ ਗਏ ਆਗੂਆਂ ਵਿੱਚ ਚਿਤਰਾ ਸਰਵਰਾ, ਸਤਵਿੰਦਰ ਰਾਣਾ, ਕਪੂਰ ਸਿੰਘ ਨਰਵਾਲ, ਵਰਿੰਦਰ, ਸੋਮਵੀਰ ਘਸੋਲਾ, ਮਨੋਜ ਕੋਸਲੀਆ, ਅਜੀਤ, ਸ਼ਾਰਦਾ ਰਾਠੌਰ, ਲਲਿਤ ਨਾਗਰ, ਸਤਵੀਰ ਭਾਨਾ ਦੇ ਨਾਂ ਸ਼ਾਮਲ ਹਨ। ਇਨ੍ਹਾਂ ਵਿੱਚ ਕਾਂਗਰਸ ਤੋਂ ਚਿਤਰਾ ਸਰਵਰਾ ਨੂੰ ਵੀ 6 ਸਾਲ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ। ਟਿਕਟ ਨਾ ਮਿਲਣ ਕਾਰਨ ਚਿਤਰਾ ਅੰਬਾਲਾ ਛਾਉਣੀ ਵਿਧਾਨ ਸਭਾ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ, ਜਦਕਿ ਉਨ੍ਹਾਂ ਦੇ ਪਿਤਾ ਨਿਰਮਲ ਸਿੰਘ ਅੰਬਾਲਾ ਸ਼ਹਿਰ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਰਹੇ ਹਨ।

NO COMMENTS

LEAVE A REPLY

Please enter your comment!
Please enter your name here

Exit mobile version