ਮੁੰਬਈ : ”ਦਿ ਬਕਿੰਘਮ ਮਰਡਰਸ” (‘The Buckingham Murders’) ਦੀ ਘੋਸ਼ਣਾ ਦੇ ਬਾਅਦ ਤੋਂ ਹੀ ਕਰੀਨਾ ਕਪੂਰ ਖਾਨ, ਏਕਤਾ ਕਪੂਰ ਅਤੇ ਹੰਸਲ ਮਹਿਤਾ ਦੇ ਇਸ ਪ੍ਰੋਜੈਕਟ ਨੂੰ ਲੈ ਕੇ ਦਰਸ਼ਕਾਂ ‘ਚ ਭਾਰੀ ਉਤਸ਼ਾਹ ਸੀ। ਲੋਕ ਇਹ ਜਾਣਨ ਲਈ ਉਤਾਵਲੇ ਸਨ ਕਿ ਇਹ ਤਿਕੜੀ ਕੀ ਨਵਾਂ ਲੈ ਕੇ ਆ ਰਹੀ ਹੈ। ਇਹ ਫਿਲਮ ਆਪਣੀ ਰਿਲੀਜ਼ ਤੋਂ ਪਹਿਲਾਂ ਹੀ ਚਰਚਾ ‘ਚ ਸੀ, BFI ਲੰਡਨ ਫਿਲਮ ਫੈਸਟੀਵਲ 2023 ਵਿੱਚ ਇਸਦਾ ਗਲੋਬਲ ਪ੍ਰੀਮੀਅਰ ਹੋਇਆ ਅਤੇ ਮੁੰਬਈ ਫਿਲਮ ਫੈਸਟੀਵਲ 2023 ਵਿੱਚ ਇਸ ਨੂੰ ਪ੍ਰਦਰਸ਼ਿਤ ਕੀਤਾ ਗਿਆ, ਜਿੱਥੇ ਇਸ ਨੂੰ ਸ਼ਾਨਦਾਰ ਸਮੀਖਿਆਵਾਂ ਅਤੇ ਹੁੰਗਾਰਾ ਮਿਲਿਆ।
ਹੁਣ ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ‘ਦਿ ਬਕਿੰਘਮ ਮਰਡਰਸ’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਕਰੀਨਾ ਕਪੂਰ ਖਾਨ ਦੀ ਇਹ ਰਹੱਸਮਈ ਥ੍ਰਿਲਰ ਕਾਫੀ ਸਮੇਂ ਤੋਂ ਚਰਚਾ ‘ਚ ਸੀ। ਅੱਜ ਮੇਕਰਸ ਨੇ ਇਸ ਦਾ ਟ੍ਰੇਲਰ ਸ਼ੇਅਰ ਕੀਤਾ ਹੈ, ਜਿਸ ਨੇ ਪ੍ਰਸ਼ੰਸਕਾਂ ਦਾ ਉਤਸ਼ਾਹ ਹੋਰ ਵਧਾ ਦਿੱਤਾ ਹੈ।