ਜਲੰਧਰ : ਲਾਜਪਤ ਨਗਰ (Lajpat Nagar) ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਏ ਮੁਕਾਬਲੇ ‘ਚ ਪੁਲਿਸ ਨੇ ਕਾਲੀ ਨਾਂ ਦੇ ਦੋਸ਼ੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਹਥਿਆਰ ਵੀ ਬਰਾਮਦ ਕੀਤਾ ਹੈ, ਜਿਸ ਦਾ ਪੁਲਿਸ ਜਲਦੀ ਹੀ ਖੁਲਾਸਾ ਕਰੇਗੀ। ਇਸੇ ਮਾਮਲੇ ਵਿੱਚ ਮੌਕੇ ਤੋਂ ਫੜੇ ਗਏ ਨਵੀਨ ਉਰਫ਼ ਕਾਕਾ ਵਾਸੀ ਅਬਾਦਪੁਰਾ ਨੂੰ ਪੁਲਿਸ ਨੇ ਚਾਰ ਦਿਨ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਜੇਲ੍ਹ ਭੇਜ ਦਿੱਤਾ ਹੈ। ਪੁਲਿਸ ਨਿਗਮ ਕਰਮਚਾਰੀ ਅੰਸ਼ੂ ਨੂੰ ਅੱਜ ਅਦਾਲਤ ‘ਚ ਪੇਸ਼ ਕਰੇਗੀ।
ਅੰਸ਼ੂ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਸ ਕੋਲ ਜੋ ਹਥਿਆਰ ਸੀ, ਉਹ ਕਾਲੀ ਨੂੰ ਦਿੱਤਾ ਗਿਆ ਸੀ। ਪੁਲਿਸ ਨੇ ਜਾਲ ਵਿਛਾ ਕੇ ਕਾਲੀ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਹਥਿਆਰ ਵੀ ਬਰਾਮਦ ਕਰ ਲਿਆ। ਦੂਜੇ ਪਾਸੇ ਬਿਕਰਮ ਬਾਬਾ ਅਤੇ ਹੋਰ ਦੋਸ਼ੀ ਅਜੇ ਫਰਾਰ ਹਨ, ਜਿਨ੍ਹਾਂ ਦੀ ਭਾਲ ‘ਚ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਸੀ।
ਦੱਸ ਦੇਈਏ ਕਿ ਬੀਤੇ ਬੁੱਧਵਾਰ ਸ਼ਾਮ ਨੂੰ ਜਿਮਖਾਨਾ ਦੇ ਸਾਹਮਣੇ ਸਥਿਤ ਲਾਜਪਤ ਨਗਰ ਪਾਰਕ ਦੇ ਕੋਲ ਅਚਾਨਕ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਬਾਅਦ ਵਿਚ ਪਤਾ ਲੱਗਾ ਕਿ ਇਹ ਗੋਲੀਬਾਰੀ ਪੁਲਿਸ ਅਤੇ ਬਦਮਾਸ਼ਾਂ ਵਿਚਕਾਰ ਹੋਈ ਹੈ।