Home ਸੰਸਾਰ ਦੁਬਈ ਤੋਂ ਬਾਅਦ ਹੁਣ ਇੰਡੋਨੇਸ਼ੀਆ ਨੇ ਟੈਲੀਗ੍ਰਾਮ ‘ਤੇ ਲਾਈਵ-ਸਟ੍ਰੀਮਿੰਗ ਐਪ ਬਿਗੋ ਲਾਈਵ...

ਦੁਬਈ ਤੋਂ ਬਾਅਦ ਹੁਣ ਇੰਡੋਨੇਸ਼ੀਆ ਨੇ ਟੈਲੀਗ੍ਰਾਮ ‘ਤੇ ਲਾਈਵ-ਸਟ੍ਰੀਮਿੰਗ ਐਪ ਬਿਗੋ ਲਾਈਵ ‘ਤੇ ਪਾਬੰਦੀ ਲਗਾਉਣ ਦੀ ਕੀਤੀ ਮੰਗ

0

ਦੁਬਈ : ਸੋਸ਼ਲ ਮੀਡੀਆ ਐਪ ਟੈਲੀਗ੍ਰਾਮ (Telegram) ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਦੁਬਈ (Dubai) ਵਿੱਚ ਟੈਲੀਗ੍ਰਾਮ ਦਾ ਦਫ਼ਤਰ ਲੰਬੇ ਸਮੇਂ ਤੋਂ ਬੰਦ ਹੈ। ਹਾਲ ਹੀ ਵਿੱਚ, ਇਸਦੇ ਸੰਸਥਾਪਕ ਪਾਵੇਲ ਦੁਰੋਵ ਦੀ ਗ੍ਰਿਫ਼ਤਾਰੀ ਤੋਂ ਬਾਅਦ ਦਫ਼ਤਰ ਨੂੰ ਤਾਲਾਬੰਦ ਕਰ ਦਿੱਤਾ ਗਿਆ ਹੈ। ਰਿਪੋਰਟਾਂ ਮੁਤਾਬਕ ਹੁਣ ਤੱਕ ਨਾ ਤਾਂ ਦਫ਼ਤਰ ਦੇ ਆਲੇ-ਦੁਆਲੇ ਕੋਈ ਕਰਮਚਾਰੀ ਨਜ਼ਰ ਆਇਆ ਹੈ ਅਤੇ ਨਾ ਹੀ ਸੁਰੱਖਿਆ ਸੰਪਰਕ ਸੂਚੀ ‘ਚ ਉਨ੍ਹਾਂ ਬਾਰੇ ਕੋਈ ਜਾਣਕਾਰੀ ਮਿਲੀ ਹੈ।

ਇਸ ਦੌਰਾਨ, ਇੰਡੋਨੇਸ਼ੀਆ ਨੇ ਟੈਲੀਗ੍ਰਾਮ ਅਤੇ ਲਾਈਵ-ਸਟ੍ਰੀਮਿੰਗ ਐਪ ਬਿਗੋ ਲਾਈਵ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਇੰਡੋਨੇਸ਼ੀਆ ਦੇ ਸੰਚਾਰ ਅਤੇ ਸੂਚਨਾ ਮੰਤਰੀ ਬੁਡੀ ਅਰੀ ਸੇਤਿਆਦੀ ਨੇ ਕਿਹਾ ਹੈ ਕਿ ਇਹ ਐਪਸ ਪੋਰਨੋਗ੍ਰਾਫੀ ਫੈਲਾਉਣ ਅਤੇ ਆਨਲਾਈਨ ਜੂਏ ਨੂੰ ਉਤਸ਼ਾਹਿਤ ਕਰਨ ਵਿੱਚ ਸ਼ਾਮਲ ਹਨ। ਮੰਤਰੀ ਦਾ ਕਹਿਣਾ ਹੈ ਕਿ ਇਨ੍ਹਾਂ ਐਪਸ ਨੇ ਇਨ੍ਹਾਂ ਸਮੱਸਿਆਵਾਂ ਨੂੰ ਸਹੀ ਢੰਗ ਨਾਲ ਨਹੀਂ ਸੰਭਾਲਿਆ, ਜਿਸ ਕਾਰਨ ਇਨ੍ਹਾਂ ‘ਤੇ ਪਾਬੰਦੀ ਲਗਾਉਣ ਦੀ ਸਥਿਤੀ ਪੈਦਾ ਹੋ ਗਈ ਹੈ।

 ਫਰਾਂਸ ‘ਚ ਪਾਵੇਲ ਦੁਰੋਵ ਨੂੰ 5 ਮਿਲੀਅਨ ਯੂਰੋ ਦੀ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਹਰ ਦੋ ਹਫ਼ਤਿਆਂ ਵਿੱਚ ਜਾਂਚ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਫਰਾਂਸ ਛੱਡਣ ਦੀ ਆਗਿਆ ਨਹੀਂ ਹੈ।  ਉਨ੍ਹਾਂ ਨੂੰ ਹਰ ਦੋ ਹਫ਼ਤਿਆਂ ਬਾਅਦ ਜਾਂਚ ਅਧਿਕਾਰੀਆਂ ਦੇ ਸਾਹਮਣੇ ਪੇਸ਼ ਹੋਣਾ ਪਵੇਗਾ। ਪਾਵੇਲ ਦੁਰੋਵ ਨੂੰ ਫਰਾਂਸ ਛੱਡਣ ਦੀ ਇਜਾਜ਼ਤ ਨਹੀਂ ਹੈ, ਅਤੇ ਉੱਥੇ ਕਾਨੂੰਨੀ ਪ੍ਰਕਿ ਰਿਆਵਾਂ ਦੀ ਪਾਲਣਾ ਕਰਨੀ ਪੈਂਦੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version