ਸਪੋਰਟਸ ਡੈਸਕ : ਪੈਰਿਸ ਓਲੰਪਿਕ ‘ਚ ਦੇਸ਼ ਲਈ ਦੋ ਕਾਂਸੀ ਦੇ ਤਗਮੇ ਜਿੱਤਣ ਵਾਲੀ ਨਿਸ਼ਾਨੇਬਾਜ਼ ਮਨੂ ਭਾਕਰ (Shooter Manu Bhakar) ਦਾ ਬੀਤੇ ਦਿਨ ਚਰਖੀ ਦਾਦਰੀ ਸਥਿਤ ਨਾਨਕੇ ਘਰ ‘ਚ ਸ਼ਾਨਦਾਰ ਸਵਾਗਤ ਅਤੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਮਨੂ ਨੇ ਸਾਰੀ ਉਮਰ ਆਪਣੇ ਨਾਨਕਿਆਂ ਦੇ ਸਨਮਾਨ ਨੂੰ ਯਾਦ ਰੱਖਣ ਦੀ ਗੱਲ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ, ‘ਮੈਂ ਰਾਜਨੀਤੀ ਵਿੱਚ ਨਹੀਂ ਆਵਾਂਗੀ। ਸਗੋਂ ਆਪਣੀ ਖੇਡ ‘ਤੇ ਧਿਆਨ ਦਿੰਦੇ ਹੋਏ ਓਲੰਪਿਕ ‘ਚ ਸੋਨ ਤਮਗਾ ਜਿੱਤਣਾ ਹੀ ਮੇਰਾ ਟੀਚਾ ਹੈ।” ਉਨ੍ਹਾਂ ਕਿਹਾ ਕਿ ਕੋਈ ਵੀ ਖਿਡਾਰੀ ਹੋਵੇ, ਇਹ ਉਸ ਦੀ ਸੋਚ ‘ਤੇ ਨਿਰਭਰ ਕਰਦਾ ਹੈ ਕਿ ਉਹ ਰਾਜਨੀਤੀ ਕਰੇ ਜਾਂ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰੇੈ।
ਮਨੂ ਨੇ ਕਿਹਾ, ‘ਮੇਰਾ ਧਿਆਨ ਸਿਰਫ ਦੇਸ਼ ਲਈ ਸੋਨ ਤਮਗਾ ਜਿੱਤਣ ਦਾ ਹੈ। ਮੈਂ ਫਿਲਹਾਲ ਰਾਜਨੀਤੀ ਨਹੀਂ ਕਰਾਂਗੀ।’ ਸਨਮਾਨ ਸਮਾਰੋਹ ‘ਚ ਸਾਬਕਾ ਮੰਤਰੀ ਸਤਪਾਲ ਸਾਂਗਵਾਨ, ਅੰਤਰਰਾਸ਼ਟਰੀ ਪਹਿਲਵਾਨ ਅਤੇ ਭਾਜਪਾ ਨੇਤਾ ਬਬੀਤਾ ਫੋਗਾਟ ਸਮੇਤ ਕਈ ਨੇਤਾ ਮੌਜੂਦ ਸਨ। ਮਨੂ ਨੇ ਕਿਹਾ, ‘ਜਿਸ ਤਰ੍ਹਾਂ ਦਾ ਸਨਮਾਨ ਮਿਲ ਰਿਹਾ ਹੈ, ਉਸ ਨਾਲ ਓਲੰਪਿਕ ‘ਚ ਸੋਨ ਤਮਗਾ ਜਿੱਤਣ ਦਾ ਉਤਸ਼ਾਹ ਵੀ ਵਧ ਰਿਹਾ ਹੈ।’ ਉਨ੍ਹਾਂ ਕਿਹਾ, ‘ਦੇਸ਼ ਲਈ ਤਮਗਾ ਜਿੱਤਣ ਦਾ ਟੀਚਾ ਰੱਖੋ, ਸਫ਼ਲਤਾ ਜ਼ਰੂਰ ਮਿਲੇਗੀ।’