Home Sport ਭਾਰਤ ਦੇ ਟੋਕੀਓ ਪੈਰਾਲੰਪਿਕ ਚੈਂਪੀਅਨ ਪ੍ਰਮੋਦ ਭਗਤ ਨੂੰ 18 ਮਹੀਨਿਆਂ ਲਈ ਕੀਤਾ...

ਭਾਰਤ ਦੇ ਟੋਕੀਓ ਪੈਰਾਲੰਪਿਕ ਚੈਂਪੀਅਨ ਪ੍ਰਮੋਦ ਭਗਤ ਨੂੰ 18 ਮਹੀਨਿਆਂ ਲਈ ਕੀਤਾ ਮੁਅੱਤਲ

0

ਸਪੋਰਟਸ ਡੈਸਕ : ਟੋਕੀਓ ਪੈਰਾਲੰਪਿਕ ਸੋਨ ਤਮਗਾ ਜੇਤੂ ਪੈਰਾ-ਸ਼ਟਲਰ ਪ੍ਰਮੋਦ ਭਗਤ  (Pramod Bhagat) ਨੂੰ ਡੋਪਿੰਗ ਰੋਕੂ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ 18 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਉਹ ਹੁਣ ਪੈਰਿਸ ਪੈਰਾਲੰਪਿਕ ਦਾ ਹਿੱਸਾ ਨਹੀਂ ਰਹਿਣਗੇ। ਬੈਡਮਿੰਟਨ ਵਿਸ਼ਵ ਮਹਾਸੰਘ (BWF) ਨੇ ਮੰਗਲਵਾਰ ਯਾਨੀ ਅੱਜ ਇਹ ਜਾਣਕਾਰੀ ਦਿੱਤੀ।

BWF ਨੇ ਇੱਕ ਬਿਆਨ ਵਿੱਚ ਕਿਹਾ, “ਬੈਡਮਿੰਟਨ ਵਿਸ਼ਵ ਫੈਡਰੇਸ਼ਨ (BWF) ਨੇ ਪੁਸ਼ਟੀ ਕੀਤੀ ਹੈ ਕਿ ਭਾਰਤ ਦੇ ਟੋਕੀਓ 2020 ਪੈਰਾਲੰਪਿਕ ਚੈਂਪੀਅਨ ਪ੍ਰਮੋਦ ਭਗਤ ਨੂੰ 18 ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਉਹ ਪੈਰਿਸ 2024 ਪੈਰਾਲੰਪਿਕ ਖੇਡਾਂ ਵਿੱਚ ਹਿੱਸਾ ਨਹੀਂ ਲੈਣਗੇ।” BWF ਨੇ ਕਿਹਾ ਕਿ ਸਾਲਸੀ ਦੀ ਅਦਾਲਤ (CAS) ਨੇ ਭਗਤ ਨੂੰ 12 ਮਹੀਨਿਆਂ ਦੇ ਅੰਦਰ ਤਿੰਨ ਵਾਰ ਆਪਣੇ ਟਿਕਾਣੇ ਬਾਰੇ ਜਾਣਕਾਰੀ ਨਾ ਦੇਣ ਲਈ BWF ਐਂਟੀ ਡੋਪਿੰਗ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ।

SL3 ਸ਼੍ਰੇਣੀ ਵਿੱਚ ਮੁਕਾਬਲਾ ਕਰਨ ਵਾਲੇ ਭਗਤ ਨੇ CAS ਨੂੰ ਫ਼ੈਸਲੇ ਦੀ ਅਪੀਲ ਕੀਤੀ, ਪਰ CAS ਨੇ ਫ਼ੈਸਲੇ ਨੂੰ ਬਰਕਰਾਰ ਰੱਖਿਆ ਅਤੇ ਮੁਅੱਤਲੀ ਦੀ ਪੁਸ਼ਟੀ ਕੀਤੀ। ਇਸ ਸਾਲ ਦੇ ਸ਼ੁਰੂ ਵਿੱਚ, ਭਗਤ ਨੇ ਥਾਈਲੈਂਡ ਵਿੱਚ BWF ਪੈਰਾ-ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਆਪਣਾ ਸੋਨ ਤਗਮਾ ਬਰਕਰਾਰ ਰੱਖਿਆ ਸੀ।

ਇਸ ਜਿੱਤ ਨੇ ਨਾ ਸਿਰਫ਼ ਉਨ੍ਹਾਂ ਨੂੰ BWF ਪੈਰਾ-ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਲਗਾਤਾਰ ਤਿੰਨ ਸੋਨ ਤਗਮੇ ਜਿੱਤਣ ਵਾਲਾ ਪਹਿਲਾ ਪੈਰਾ-ਐਥਲੀਟ ਬਣਾਇਆ, ਸਗੋਂ ਵਿਸ਼ਵ ਚੈਂਪੀਅਨਸ਼ਿਪ ਵਿੱਚ ਚੀਨੀ ਲਿਨ ਡੈਨ ਦੇ ਪੰਜ ਖਿਤਾਬ ਦੇ ਰਿਕਾਰਡ ਦੀ ਬਰਾਬਰੀ ਵੀ ਕੀਤੀ। ਉਨ੍ਹਾਂ ਨੇ 2009, 2015, 2019, 2022 ਅਤੇ 2024 ਵਿੱਚ ਸੋਨ ਤਗਮੇ ਜਿੱਤੇ ਹਨ। ਇਨ੍ਹਾਂ ਲਗਾਤਾਰ ਤਿੰਨ ਸੋਨ ਤਗਮਿਆਂ ਨਾਲ ਉਨ੍ਹਾਂ ਦੇ ਮੈਡਲਾਂ ਦੀ ਗਿਣਤੀ 14 ਹੋ ਗਈ ਹੈ, ਜਿਸ ਵਿੱਚ ਸਾਰੀਆਂ ਸ਼੍ਰੇਣੀਆਂ ਵਿੱਚ ਛੇ ਸੋਨ, ਤਿੰਨ ਚਾਂਦੀ ਅਤੇ ਪੰਜ ਕਾਂਸੀ ਦੇ ਤਗਮੇ ਸ਼ਾਮਲ ਹਨ।

NO COMMENTS

LEAVE A REPLY

Please enter your comment!
Please enter your name here

Exit mobile version