Home ਪੰਜਾਬ ਆਸਟ੍ਰੇਲੀਆ ‘ਚ ਹੋਟਲ ਦੀ ਛੱਤ ਨਾਲ ਟਕਰਾਉਣ ਨਾਲ ਹੈਲੀਕਾਪਟਰ ਦੇ ਪਾਇਲਟ ਦੀ...

ਆਸਟ੍ਰੇਲੀਆ ‘ਚ ਹੋਟਲ ਦੀ ਛੱਤ ਨਾਲ ਟਕਰਾਉਣ ਨਾਲ ਹੈਲੀਕਾਪਟਰ ਦੇ ਪਾਇਲਟ ਦੀ ਹੋਈ ਮੌਤ

0

ਸਿਡਨੀ : ਅੱਜ ਇਕ ਹੋਟਲ ਦੀ ਛੱਤ ਨਾਲ ਟਕਰਾਉਣ ਨਾਲ ਹੈਲੀਕਾਪਟਰ ਦੇ ਪਾਇਲਟ ਦੀ ਮੌਤ ਹੋ ਗਈ। ਆਸਟ੍ਰੇਲੀਆ (Australia) ਦੇ ਕੁਈਨਜ਼ਲੈਂਡ (Queensland) ‘ਚ ਹੈਲੀਕਾਪਟਰ ‘ਚ ਅੱਗ ਲੱਗਣ ਕਾਰਨ ਇਹ ਹਾਦਸਾ ਵਾਪਰਿਆ, ਜਿਸ ਤੋਂ ਬਾਅਦ ਕਰੀਬ 400 ਲੋਕਾਂ ਨੂੰ ਹੋਟਲ ‘ਚੋਂ ਬਾਹਰ ਕੱਢਣਾ ਪਿਆ, ਜਦਕਿ ਇੱਥੇ ਠਹਿਰੇ ਇਕ ਜੋੜੇ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਕੇਨਰਸ ਸ਼ਹਿਰ ਦੇ ਅਧਿਕਾਰੀਆਂ ਨੇ ਦੱਸਿਆ ਕਿ ਮਾਰੇ ਗਏ ਪਾਇਲਟ ਦੀ ਪਛਾਣ ਨਹੀਂ ਹੋ ਸਕੀ ਹੈ। ਇਸ ਦੇ ਨਾਲ ਹੀ ਅਧਿਕਾਰੀਆਂ ਨੇ ਇਹ ਵੀ ਪੁਸ਼ਟੀ ਨਹੀਂ ਕੀਤੀ ਕਿ ਹੈਲੀਕਾਪਟਰ ਨੇ ਕਿਸ ਮਕਸਦ ਲਈ ਉਡਾਣ ਭਰੀ ਸੀ ਅਤੇ ਸੈਰ-ਸਪਾਟਾ ਗਤੀਵਿਧੀਆਂ ਵਿੱਚ ਲੱਗੇ ਹੈਲੀਕਾਪਟਰ ਨੂੰ ਕੇਨਰਸ ਹਵਾਈ ਅੱਡੇ ਤੋਂ ਉਡਾਣ ਭਰਨ ਦੀ ਮਨਜ਼ੂਰੀ ਕਿਸ ਨੇ ਦਿੱਤੀ ਸੀ।

ਕੁਈਨਜ਼ਲੈਂਡ ਪੁਲਿਸ ਵਿਭਾਗ ਦੇ ਕਾਰਜਕਾਰੀ ਚੀਫ਼ ਸੁਪਰਡੈਂਟ ਸ਼ੇਨ ਹੋਮਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਗ ਲੱਗਣ ਕਾਰਨ ਪੂਰੇ ਹੋਟਲ ਵਿੱਚ ਧੂੰਆਂ ਫੈਲ ਗਿਆ, ਜਿਸ ਕਾਰਨ ਇੱਥੇ ਠਹਿਰੇ ਇੱਕ ਜੋੜੇ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਉਨ੍ਹਾਂ ਕਿਹਾ ਕਿ ਹੋਟਲ ਦੇ ਆਸਪਾਸ ਦੇ ਖੇਤਰ ਵਿੱਚ ਕਿਸੇ ਹੋਰ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਹੋਮਜ਼ ਨੇ ਕਿਹਾ ਕਿ ਇਹ ਪਤਾ ਨਹੀਂ ਹੈ ਕਿ ਹੈਲੀਕਾਪਟਰ ਨੂੰ ਉਡਾਉਣ ਵਾਲੇ ਵਿਅਕਤੀ ਕੋਲ ਪਾਇਲਟ ਦਾ ਲਾਇਸੈਂਸ ਸੀ ਜਾਂ ਕੀ ਉਹ ਹੈਲੀਕਾਪਟਰ ਦੀ ਮਾਲਕੀ ਵਾਲੀ ਕੰਪਨੀ ਨਟੀਲਸ ਐਵੀਏਸ਼ਨ ਲਈ ਕੰਮ ਕਰਦਾ ਸੀ।

ਹੋਮਸ ਨੇ ਕਿਹਾ ‘ਹੁਣ ਕੋਈ ਖ਼ਤਰਾ ਨਹੀਂ ਹੈ ਅਤੇ ਸਾਡਾ ਮੰਨਣਾ ਹੈ ਕਿ ਇਹ ਇੱਕ ਅਲੱਗ-ਥਲੱਗ ਘਟਨਾ ਸੀ,’। Nautilus Aviation ਨੇ ਇੱਕ ਲਿਖਤੀ ਬਿਆਨ ਵਿੱਚ ਕਿਹਾ ਕਿ ਹੈਲੀਕਾਪਟਰ ਨੇ ‘ਅਣਅਧਿਕਾਰਤ’ ਤਰੀਕੇ ਨਾਲ ਉਡਾਣ ਭਰੀ ਸੀ ਪਰ ਉਹ ਹੋਰ ਵੇਰਵੇ ਨਹੀਂ ਦੇਵੇਗਾ। ਕੇਨਰਸ ਹਵਾਈ ਅੱਡੇ ਦੇ ਮੁੱਖ ਕਾਰਜਕਾਰੀ ਰਿਚਰਡ ਬਾਰਕਰ ਨੇ ਕਿਹਾ ਕਿ ਸ਼ੁਰੂਆਤੀ ਖੋਜਾਂ ਤੋਂ ਪਤਾ ਚੱਲਦਾ ਹੈ ਕਿ ‘ਹਵਾਈ ਅੱਡੇ ‘ਤੇ ਸੁਰੱਖਿਆ ਪ੍ਰਬੰਧਾਂ ਜਾਂ ਪ੍ਰਕਿਰਿਆਵਾਂ ਵਿੱਚ ਕੋਈ ਕਮੀ ਨਹੀਂ ਸੀ’।

NO COMMENTS

LEAVE A REPLY

Please enter your comment!
Please enter your name here

Exit mobile version