Home Sport ਉੱਤਰੀ ਪੈਰਿਸ ਦੇ ਸਟੈਡ ਡੀ ਫਰਾਂਸ ਵਿਖੇ ਹੋਵੇਗਾ ਪੈਰਿਸ ਓਲੰਪਿਕ ਦਾ ਸਮਾਪਤੀ...

ਉੱਤਰੀ ਪੈਰਿਸ ਦੇ ਸਟੈਡ ਡੀ ਫਰਾਂਸ ਵਿਖੇ ਹੋਵੇਗਾ ਪੈਰਿਸ ਓਲੰਪਿਕ ਦਾ ਸਮਾਪਤੀ ਸਮਾਰੋਹ

0

ਪੈਰਿਸ : ਪੈਰਿਸ ਓਲੰਪਿਕ 2024 (Paris Olympics 2024) ਆਪਣੇ ਅੰਤ ਦੇ ਨੇੜੇ ਹੈ। ਭਾਰਤ ਨੇ ਇਸ ਵਾਰ 6 ਤਗਮੇ ਜਿੱਤੇ। ਇਸ ਵਿੱਚ 5 ਕਾਂਸੀ ਅਤੇ 1 ਚਾਂਦੀ ਦਾ ਤਗਮਾ ਸ਼ਾਮਲ ਹੈ। ਭਾਰਤ ਦੇ ਨਿਸ਼ਾਨੇਬਾਜ਼ ਮਨੂ ਭਾਕਰ ਅਤੇ ਹਾਕੀ ਦੇ ਮਹਾਨ ਗੋਲਕੀਪਰ ਪੀ.ਆਰ ਸ਼੍ਰੀਜੇਸ਼ ਸਮਾਪਤੀ ਸਮਾਰੋਹ ਵਿੱਚ ਝੰਡਾਬਰਦਾਰ ਹੋਣਗੇ। ਮਨੂ ਨੇ ਕਾਂਸੀ ਦਾ ਤਗਮਾ ਜਿੱਤਿਆ ਸੀ। ਸ਼੍ਰੀਜੇਸ਼ ਵੀ ਕਾਂਸੀ ਤਮਗਾ ਜਿੱਤਣ ਵਾਲੀ ਟੀਮ ਦਾ ਹਿੱਸਾ ਸੀ। ਪੈਰਿਸ ਓਲੰਪਿਕ 2024 ਦੇ ਸਮਾਪਤੀ ਸਮਾਰੋਹ ਨੂੰ ਪ੍ਰਸ਼ੰਸਕ ਮੋਬਾਈਲ ‘ਤੇ ਮੁਫ਼ਤ ਵਿੱਚ ਦੇਖ ਸਕਣਗੇ। ਇਸ ਦਾ ਆਯੋਜਨ ਭਾਰਤੀ ਸਮੇਂ ਅਨੁਸਾਰ ਐਤਵਾਰ ਰਾਤ 12:30 ਵਜੇ (ਸੋਮਵਾਰ ਤਰੀਕ ਬਦਲਣ ਕਾਰਨ) ਕੀਤਾ ਜਾਵੇਗਾ।

ਪੈਰਿਸ ਓਲੰਪਿਕ ਦਾ ਸਮਾਪਤੀ ਸਮਾਰੋਹ ਉੱਤਰੀ ਪੈਰਿਸ ਦੇ ਸਟੈਡ ਡੀ ਫਰਾਂਸ ਵਿਖੇ ਹੋਣਾ ਹੈ। ਇਹ ਭਾਰਤੀ ਸਮੇਂ ਮੁਤਾਬਕ ਦੁਪਹਿਰ 12:30 ਵਜੇ ਸ਼ੁਰੂ ਹੋਵੇਗਾ। ਪ੍ਰਸ਼ੰਸਕ ਇਸਦੀ ਲਾਈਵ ਸਟ੍ਰੀਮਿੰਗ ਮੁਫ਼ਤ ਵਿੱਚ ਦੇਖ ਸਕਣਗੇ। ਸਮਾਪਤੀ ਸਮਾਰੋਹ ਦੀ ਲਾਈਵ ਸਟ੍ਰੀਮਿੰਗ ਜੀਓ ਸਿਨੇਮਾ ਐਪ ‘ਤੇ ਵੀ ਹੋਵੇਗੀ। ਇੱਥੇ ਦਰਸ਼ਕ ਮੁਫ਼ਤ ਵਿੱਚ ਦੇਖ ਸਕਣਗੇ।

ਸਮਾਪਤੀ ਸਮਾਰੋਹ ਦੀ ਮੇਜ਼ਬਾਨੀ ਜਿੰਮੀ ਫੈਲੋਨ ਅਤੇ ਖੇਡ ਪ੍ਰਸਾਰਕ ਮਾਈਕ ਟਿਰੀਕੋ ਦੁਆਰਾ ਕੀਤੀ ਜਾਵੇਗੀ। ਪੈਰਿਸ ਓਲੰਪਿਕ 2024 ਦਾ ਉਦਘਾਟਨ ਸਮਾਰੋਹ ਵੀ ਬਹੁਤ ਖਾਸ ਸੀ। ਇਹ ਸੀਨ ਨਦੀ ‘ਤੇ ਆਯੋਜਿਤ ਕੀਤਾ ਗਿਆ ਸੀ। ਸਾਰੇ ਦੇਸ਼ਾਂ ਲਈ ਵਿਸ਼ੇਸ਼ ਕਿਸਮ ਦੀਆਂ ਕਿਸ਼ਤੀਆਂ ਤਿਆਰ ਕੀਤੀਆਂ ਗਈਆਂ ਸਨ।

ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ ਓਲੰਪਿਕ ਵਿੱਚ ਹੁਣ ਤੱਕ ਕੁੱਲ 41 ਤਗਮੇ ਜਿੱਤੇ ਹਨ। ਇਸ ਵਿੱਚ 10 ਸੋਨ, 10 ਚਾਂਦੀ ਅਤੇ 21 ਕਾਂਸੀ ਦੇ ਤਗਮੇ ਸ਼ਾਮਲ ਹਨ। ਭਾਰਤ ਨੇ 2024 ਵਿੱਚ 6 ਤਗਮੇ ਜਿੱਤੇ ਸਨ। ਇਸ ਵਿੱਚ 1 ਚਾਂਦੀ ਅਤੇ 5 ਕਾਂਸੀ ਦਾ ਤਗ਼ਮਾ ਸ਼ਾਮਲ ਹੈ। ਟੋਕੀਓ ਓਲੰਪਿਕ ਵਿੱਚ ਭਾਰਤ ਨੇ 7 ਤਗਮੇ ਜਿੱਤੇ ਸਨ। ਉਸ ਨੇ ਰੀਓ ਓਲੰਪਿਕ 2016 ਵਿੱਚ ਸਿਰਫ਼ 2 ਤਗ਼ਮੇ ਜਿੱਤੇ ਸਨ। ਲੰਡਨ ਵਿੱਚ ਵੀ 6 ਮੈਡਲ ਜਿੱਤੇ। ਜੇਕਰ ਇਸ ਵਾਰ ਦੀ ਗੱਲ ਕਰੀਏ ਤਾਂ ਭਾਰਤੀ ਹਾਕੀ ਟੀਮ ਨੇ ਤਮਗਾ ਜਿੱਤਿਆ ਹੈ। ਉਨ੍ਹਾਂ ਨੂੰ ਕਾਂਸੀ ਦਾ ਤਮਗਾ ਮਿਲਿਆ ਹੈ। ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version