ਮੁੰਬਈ : ਕੇਰਲ ਦੇ ਵਾਇਨਾਡ ‘ਚ ਜ਼ਮੀਨ ਖਿਸਕਣ ਨਾਲ ਕਈ ਲੋਕਾਂ ਦੀ ਜਾਨ ਚਲੀ ਗਈ ਹੈ। ਕਈ ਜ਼ਿੰਦਗੀਆ ਪੱਥਰਾਂ ਹੇਠ ਦੱਬ ਗਈਆਂ ਅਤੇ ਕਈਆਂ ਨੂੰ ਆਪਣਾ ਘਰ ਛੱਡਣਾ ਪਿਆ। ਅਜਿਹੇ ‘ਚ ਉੱਥੇ ਬਚਾਅ ਕਾਰਜ ਲਗਾਤਾਰ ਜਾਰੀ ਹੈ। ਆਮ ਲੋਕਾਂ ਤੋਂ ਲੈ ਕੇ ਸਿਤਾਰੇ ਵਾਇਨਾਡ ਪੀੜਤਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਹਾਲ ਹੀ ‘ਚ ਸਾਊਥ ਸਟਾਰ ਚਿਰੰਜੀਵੀ (South Star Chiranjeevi) ਅਤੇ ਉਨ੍ਹਾਂ ਦੇ ਬੇਟੇ ਰਾਮ ਚਰਨ (Ram Charan) ਨੇ ਵੀ ਪੀੜਤਾਂ ਦੀ ਮਦਦ ਲਈ ਹੱਥ ਵਧਾਇਆ ਹੈ।
ਚਿਰੰਜੀਵੀ ਨੇ ਟਵੀਟ ਕਰਦੇ ਹੋਏ ਕਿਹਾ ਵਾਇਨਾਡ ਤ੍ਰਾਸਦੀ ਦੇ ਪੀੜਤਾਂ ਪ੍ਰਤੀ ਦੁੱਖ ਜਤਾਇਆ ਅਤੇ ਲਿਖਿਆ, ਪਿਛਲੇ ਕੁਝ ਦਿਨਾਂ ਵਿੱਚ ਪ੍ਰਾਕ੍ਰਿਤੀ ਦੇ ਕਹਿਰ ਦੇ ਕਾਰਨ ਕੇਰਲ ਵਿੱਚ ਹੋਈ ਤਬਾਹੀ ਅਤੇ ਸੈਂਕੜੇ ਕੀਮਤੀ ਜਾਨਾਂ ਦੇ ਨੁਕਸਾਨ ਤੋਂ ਮੈਂ ਬਹੁਤ ਦੁਖੀ ਹਾਂ। ਵਾਇਨਾਡ ਤ੍ਰਾਸਦੀ ਦੇ ਪੀੜਤਾਂ ਦੇ ਪ੍ਰਤੀ ਮੇਰੀ ਸੰਵੇਦਨਾ ਹੈ। ਚਰਨ (ਰਾਮ ਚਰਨ) ਅਤੇ ਮੈਂ ਮਿਲ ਕੇ ਪੀੜਤਾਂ ਦੀ ਮਦਦ ਲਈ ਕੇਰਲ ਦੇ ਮੁੱਖ ਮੰਤਰੀ ਰਾਹਤ ਫੰਡ ਵਿੱਚ 1 ਕਰੋੜ ਰੁਪਏ ਦਾ ਯੋਗਦਾਨ ਦੇ ਰਹੇ ਹਾਂ। ਮੇਰੀ ਅਰਦਾਸ ਹੈ ਕਿ ਜੋ ਲੋਕ ਇਸ ਦੁੱਖ ਵਿੱਚ ਹਨ ਉਹ ਜਲਦੀ ਠੀਕ ਹੋ ਜਾਣ।
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਰਸ਼ਮਿਕਾ ਮੰਦੰਨਾ, ਮੋਹਨ ਲਾਲ, ਅੱਲੂ ਅਰਜੁਨ, ਸੂਰਿਆ, ਵਿਕਰਮ, ਮਾਮੂਟੀ ਅਤੇ ਫਹਾਦ ਫਾਸਿਲ ਵਰਗੇ ਸਿਤਾਰਿਆਂ ਨੇ ਵਾਇਨਾਡ ਪੀੜਤਾਂ ਦੀ ਮਦਦ ਲਈ ਦਾਨ ਦਿੱਤਾ ਸੀ। ਮੋਹਨ ਲਾਲ ਨੇ 3 ਕਰੋੜ ਰੁਪਏ, ਅੱਲੂ ਅਰਜੁਨ ਨੇ 25 ਲੱਖ ਰੁਪਏ, ਰਸ਼ਮੀਕਾ ਮੰਡਾਨਾ ਨੇ 10 ਲੱਖ ਰੁਪਏ, ਵਿਕਰਮ ਨੇ 20 ਲੱਖ ਰੁਪਏ, ਮਾਮੂਟੀ ਅਤੇ ਉਨ੍ਹਾਂ ਦੇ ਪੁੱਤਰ ਦੁਲਕਰ ਸਲਮਾਨ ਨੇ 35 ਲੱਖ ਰੁਪਏ, ਫਹਾਦ ਫਾਸਿਲ ਅਤੇ ਨਜ਼ਰੀਆ ਨਜ਼ੀਮ ਨੇ 25 ਲੱਖ ਰੁਪਏ ਮੁੱਖ ਮੰਤਰੀ ਰੀਲੀਫ ਨੂੰ ਦਾਨ ਕੀਤੇ।