Home ਦੇਸ਼ ਪੁਲਿਸ ਨੇ ਜੰਮੂ ਤੇ ਕਸ਼ਮੀਰ ‘ਚ ਹਾਈ ਅਲਰਟ ਕੀਤਾ ਘੋਸ਼ਿਤ

ਪੁਲਿਸ ਨੇ ਜੰਮੂ ਤੇ ਕਸ਼ਮੀਰ ‘ਚ ਹਾਈ ਅਲਰਟ ਕੀਤਾ ਘੋਸ਼ਿਤ

0

ਜੰਮੂ: ਸਾਲ 2019 ਵਿੱਚ ਬੱਸ ਸਟੈਂਡ ਜੰਮੂ ਵਿੱਚ ਗ੍ਰੇਨੇਡ ਹਮਲੇ ਦੇ ਦੋਸ਼ੀ ਦੇ ਜ਼ਮਾਨਤ ‘ਤੇ ਰਿਹਾਅ ਹੋਣ ਤੋਂ ਬਾਅਦ ਸ਼ੱਕੀ ਹਾਲਾਤਾਂ ਵਿੱਚ ਆਪਣੇ ਘਰ ਤੋਂ ਫਰਾਰ ਹੋਣ ਤੋਂ ਬਾਅਦ ਪੁਲਿਸ ਨੇ ਜੰਮੂ ਅਤੇ ਕਸ਼ਮੀਰ (Jammu and Kashmir) ਵਿੱਚ ਹਾਈ ਅਲਰਟ ਘੋਸ਼ਿਤ ਕੀਤਾ ਹੈ। ਮੁਲਜ਼ਮਾਂ ਨੂੰ ਫੜਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰਦਿਆਂ ਪੁਲਿਸ ਨੇ ਬੱਸ ਸਟੈਂਡ ਅਤੇ ਹੋਰ ਸੰਵੇਦਨਸ਼ੀਲ ਥਾਵਾਂ ’ਤੇ ਮੁਲਜ਼ਮਾਂ ਦੇ ਪੋਸਟਰ ਚਿਪਕਾਏ ਹਨ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਉਹ ਦੋਸ਼ੀ ਨੂੰ ਦੇਖਦੇ ਹਨ ਤਾਂ ਪੁਲਿਸ ਨੂੰ ਇਸ ਦੀ ਸੂਚਨਾ ਦੇਣ।

ਜ਼ਿਕਰਯੋਗ ਹੈ ਕਿ ਮਾਰਚ 2019 ‘ਚ ਬੱਸ ਸਟੈਂਡ ‘ਤੇ ਗ੍ਰੇਨੇਡ ਹਮਲਾ ਹੋਇਆ ਸੀ, ਜਿਸ ‘ਚ 32 ਸਾਲਾ ਨੌਜਵਾਨ ਮੁਹੰਮਦ ਰਿਆਜ਼ ਵਾਸੀ ਮੱਟਨ ਅਨੰਤਨਾਗ ਅਤੇ ਮੁਹੰਮਦ ਸ਼ਰੀਕ ਵਾਸੀ ਉੱਤਰਾਖੰਡ ਦੀ ਮੌਤ ਹੋ ਗਈ ਸੀ, ਜਦਕਿ 32 ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ। ਹਮਲੇ ਤੋਂ ਥੋੜ੍ਹੀ ਦੇਰ ਬਾਅਦ ਪੁਲਿਸ ਨੇ ਇਸ ਸਬੰਧ ਵਿਚ ਯਾਸਿਰ ਭੱਟ ਵਾਸੀ ਦੱਖਣੀ ਕਸ਼ਮੀਰ, ਕੁਲਗਾਮ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਜਾਂਚ ਤੋਂ ਪਤਾ ਲੱਗਾ ਸੀ ਕਿ ਮੁਲਜ਼ਮ ਨੂੰ ਇਹ ਕੰਮ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਫਾਰੂਕ ਅਹਿਮਦ ਭੱਟ ਉਰਫ਼ ਉਮਰ ਨੇ ਸੌਂਪਿਆ ਸੀ।

ਸੂਤਰਾਂ ਦੀ ਮੰਨੀਏ ਤਾਂ ਉਸ ਨੂੰ ਹਾਲ ਹੀ ਵਿਚ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ ਕਿਉਂਕਿ ਹਮਲੇ ਵੇਲੇ ਉਹ ਨਾਬਾਲਗ ਸੀ। ਏਜੰਸੀਆਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਆਪਣੇ ਘਰ ਤੋਂ ਫਰਾਰ ਹੈ, ਜਿਸ ਤੋਂ ਬਾਅਦ ਪੁਲਿਸ ਪੂਰੀ ਤਰ੍ਹਾਂ ਚੌਕਸ ਹੋ ਗਈ ਹੈ। ਚੌਕੀਆਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਵੱਖ-ਵੱਖ ਥਾਵਾਂ ‘ਤੇ ਦੋਸ਼ੀਆਂ ਦੇ ਪੋਸਟਰ ਚਿਪਕਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਸਾਰੇ ਥਾਣਿਆਂ, ਚੌਕੀਆਂ ‘ਤੇ ਵੀ ਭੇਜ ਦਿੱਤਾ ਗਿਆ ਹੈ।

NO COMMENTS

LEAVE A REPLY

Please enter your comment!
Please enter your name here

Exit mobile version