Home ਪੰਜਾਬ ਪੰਜਾਬ ਸਰਕਾਰ ਨੇ 28 ਪੁਲਿਸ ਅਧਿਕਾਰੀਆਂ ਦੇ ਕੀਤੇ ਤਬਾਦਲੇ

ਪੰਜਾਬ ਸਰਕਾਰ ਨੇ 28 ਪੁਲਿਸ ਅਧਿਕਾਰੀਆਂ ਦੇ ਕੀਤੇ ਤਬਾਦਲੇ

0

ਪੰਜਾਬ : ਪੰਜਾਬ ‘ਚ ਫੇਰਬਦਲ ਦਾ ਦੌਰ ਜਾਰੀ ਹੈ। ਇਸ ਸਬੰਧ ਵਿੱਚ ਪੰਜਾਬ ਸਰਕਾਰ (Punjab government) ਨੇ ਪੁਲਿਸ ਵਿਭਾਗ ਵਿੱਚ ਤਬਾਦਲੇ ਦੇ ਹੁਕਮ ਜਾਰੀ ਕਰ ਦਿੱਤੇ ਹਨ। ਜਾਰੀ ਸੂਚੀ ਅਨੁਸਾਰ 28 ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਸ ਵਿੱਚ ਜਲੰਧਰ ਦੇ ਡੀ.ਆਈ.ਜੀ ਹਰਮਨਬੀਰ ਸਿੰਘ ਗਿੱਲ ਦੇ ਨਾਲ ਗੁਰਪ੍ਰੀਤ ਸਿੰਘ ਭੁੱਲਰ ਵੀ ਸ਼ਾਮਲ ਹਨ।

ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ ਕਰਦਿਆਂ 23 IPS 4PS ਦੇ ਤਬਾਦਲੇ ਕੀਤੇ ਗਏ ਹਨ। ਜਿਸ ਵਿੱਚ ਕਈ ਜ਼ਿਲ੍ਹਿਆਂ ਦੇ ਐਸ.ਐਸ.ਪੀ ਬਦਲੇ ਗਏ ਹਨ। ਇਸ ਵਿੱਚ ਅਮਨੀਤ ਕੌਂਡਲ ਐਸ.ਐਸ.ਪੀ. ਬਠਿੰਡਾ, ਦੀਪਕ ਪਾਰਿਖ ਐਸ.ਐਸ.ਪੀ. ਮੋਹਾਲੀ, ਨਾਨਕ ਸਿੰਘ ਨੂੰ ਐਸ.ਐਸ.ਪੀ ਪਟਿਆਲਾ, ਨਵੀਨ ਸਿੰਗਲ ਡੀ.ਆਈ.ਜੀ ਜਲੰਧਰ ਰੇਂਜ, ਸਤਿੰਦਰ ਸਿੰਘ ਨੂੰ ਡੀ.ਆਈ.ਜੀ ਬਾਰਡਰ ਰੇਂਜ ਅੰਮ੍ਰਿਤਸਰ ਬਣਾਇਆ ਗਿਆ ਹੈ। ਇਸ ਤਹਿਤ ਪੰਜਾਬ ਨੂੰ 14 ਨਵੇਂ ਐਸ.ਐਸ.ਪੀ. ਮਿਲ ਗਏ ਹਨ।

NO COMMENTS

LEAVE A REPLY

Please enter your comment!
Please enter your name here

Exit mobile version