Home ਪੰਜਾਬ ਬਠਿੰਡਾ ‘ਚ ਨਕਲੀ ਲਾਹੌਰੀ ਜੀਰਾ ਤਿਆਰ ਕਰਨ ਵਾਲੀ ਕੰਪਨੀ ਦੇ ਖ਼ਿਲਾਫ਼ ਪੰਜਾਬ...

ਬਠਿੰਡਾ ‘ਚ ਨਕਲੀ ਲਾਹੌਰੀ ਜੀਰਾ ਤਿਆਰ ਕਰਨ ਵਾਲੀ ਕੰਪਨੀ ਦੇ ਖ਼ਿਲਾਫ਼ ਪੰਜਾਬ ਪੁਲਿਸ ਨੇ ਕੇਸ ਕੀਤਾ ਦਰਜ

0

ਬਠਿੰਡਾ : ਪੰਜਾਬ ਦੇ ਮੋਹਾਲੀ ਵਿੱਚ ਚੱਲ ਰਹੀ ਫੂਡ ਪ੍ਰਾਈਵੇਟ ਲਿਮਟਿਡ ਕੰਪਨੀ  (Lahori cumin manufacturing company) ਦੀ ਨਕਲ ਕਰਕੇ ਬਠਿੰਡਾ ਵਿੱਚ ਲਾਹੌਰੀ ਜੀਰਾ ਤਿਆਰ ਕਰਨ ਵਾਲੀ ਕੰਪਨੀ ਖ਼ਿਲਾਫ਼ ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਦੱਸ ਦੇਈਏ ਕਿ ਮੋਹਾਲੀ ਦੀ ਫੂਡ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਕਾਨੂੰਨੀ ਸਲਾਹਕਾਰ ਅਰੁਣ ਕੁਮਾਰ ਨੇ ਬਠਿੰਡਾ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਕਸ਼ਮੀਰ ਹਾਈਜੀਨਿਕ ਪ੍ਰਾਈਵੇਟ ਲਿਮਟਿਡ ਕੰਪਨੀ ਗੋਵਿੰਦਪੁਰਾ ਉਨ੍ਹਾਂ ਦੀ ਕੰਪਨੀ ਵੱਲੋਂ ਤਿਆਰ ਕੀਤੇ ਲਾਹੌਰੀ ਜੀਰੇ ਦੀ ਨਕਲ ਕਰਕੇ ਲਾਹੌਰੀ ਜੀਰਾ ਸਾਫਟ ਡਰਿੰਕ ਤਿਆਰ ਕਰਕੇ ਬਾਜ਼ਾਰ ਵਿੱਚ ਵੇਚ ਰਹੇ ਹਨ।

ਅਰੁਣ ਕੁਮਾਰ ਦੀ ਸ਼ਿਕਾਇਤ ’ਤੇ ਥਾਣਾ ਕੈਂਟ ਦੀ ਪੁਲਿਸ ਨੇ ਲਾਹੌਰੀ ਜੀਰੇ ਦੀਆਂ 1500 ਪੇਟੀਆਂ ਬਰਾਮਦ ਕਰਕੇ ਕਸ਼ਮੀਰ ਹਾਈਜੀਨਿਕ ਪ੍ਰਾਈਵੇਟ ਲਿਮਟਿਡ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਐਸ.ਐਚ.ਓ ਕੁਲਦੀਪ ਸਿੰਘ ਨੇ ਦੱਸਿਆ ਕਿ ਕਸ਼ਮੀਰ ਹਾਈਜੀਨਿਕ ਪ੍ਰਾਈਵੇਟ ਲਿਮਟਿਡ ਕੰਪਨੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਇਸ ਮਾਮਲੇ ਵਿੱਚ ਕੰਪਨੀ ਦੇ ਹਿੱਸੇਦਾਰ ਅਤੇ ਡਾਇਰੈਕਟਰ ਨੂੰ ਨਾਮਜ਼ਦ ਕੀਤਾ ਜਾਵੇਗਾ।

NO COMMENTS

LEAVE A REPLY

Please enter your comment!
Please enter your name here

Exit mobile version