Home ਦੇਸ਼ ਸੋਨੇ ਤੇ ਚਾਂਦੀ ਦੀ ਕੀਮਤਾਂ ‘ਚ ਆਈ ਭਾਰੀ ਗਿਰਾਵਟ

ਸੋਨੇ ਤੇ ਚਾਂਦੀ ਦੀ ਕੀਮਤਾਂ ‘ਚ ਆਈ ਭਾਰੀ ਗਿਰਾਵਟ

0

ਨਵੀਂ ਦਿੱਲੀ: ਸੋਨੇ ਦੀਆਂ ਕੀਮਤਾਂ ਲਗਾਤਾਰ ਡਿੱਗਦੀਆਂ ਜਾ ਰਹੀਆਂ ਹਨ।, ਇਸ ਦਾ ਕਾਰਨ ਕਸਟਮ ਡਿਊਟੀ (Customs Duty) ਵਿੱਚ 9% ਦੀ ਕਟੌਤੀ ਹੈ ਜਿਸਦੇ ਚਲਦਿਆਂ ਲਗਾਤਾਰ ਸੋਨੇ ਦੇ ਭਾਅ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ। ਬੀਤੇ ਦਿਨ 24 ਕੈਰੇਟ ਸੋਨੇ ਦੀ ਕੀਮਤ 451 ਰੁਪਏ ਘਟ ਕੇ 69,151 ਰੁਪਏ ਪ੍ਰਤੀ 10 ਗ੍ਰਾਮ ਰਹੀ ਗਈ । ਦੋ ਦਿਨਾਂ ‘ਚ ਸੋਨਾ ਕਰੀਬ 4,067 ਰੁਪਏ ਡਿੱਗ ਗਿਆ।

ਅੱਜ ਵੀਰਵਾਰ (25 ਜੁਲਾਈ) ਨੂੰ ਭਾਰਤੀ ਫਿਊਚਰਜ਼ ਮਾਰਕਿਟ (Indian Futures Market),(MCX) ‘ਤੇ ਸੋਨਾ 1000 ਰੁਪਏ ਅਤੇ ਚਾਂਦੀ ਦੀ ਕੀਮਤ ‘ਚ 3200 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ ਹੈ, ਸਰਾਫਾ ਬਾਜ਼ਾਰ ‘ਚ ਵੀ ਪਿਛਲੇ ਦੋ ਦਿਨਾਂ ‘ਚ ਸੋਨਾ 4,000 ਰੁਪਏ ਤੋਂ ਜ਼ਿਆਦਾ ਸਸਤਾ ਹੋ ਗਿਆ ਹੈ।

ਐਚ.ਡੀ.ਐਫ.ਸੀ. ਸਕਿਓਰਿਟੀਜ਼ ਦੇ ਕਮੋਡਿਟੀ ਹੈੱਡ ਅਨੁਜ ਗੁਪਤਾ (Securities Anuj Gupta) ਅਨੁਸਾਰ, 9% ਦੀ ਕਟੌਤੀ ਨੂੰ ਅਨੁਕੂਲ ਕਰਨ ਲਈ ਹੋਰ ਹਫ਼ਤਾ ਲੱਗ ਸਕਦਾ ਹੈ। ਇਸ ਤੋਂ ਬਾਅਦ ਸੋਨੇ ਦੀਆਂ ਕੀਮਤਾਂ ਵਧ ਸਕਦੀਆਂ ਹਨ, ਕਿਉਂਕਿ ਦੋ ਦਿਨਾਂ ‘ਚ ਘਰੇਲੂ ਬਾਜ਼ਾਰ ‘ਚ ਕੀਮਤ 5.5 ਫੀਸਦੀ ਡਿੱਗ ਗਈ ਹੈ, ਜਦਕਿ ਅੰਤਰਰਾਸ਼ਟਰੀ ਬਾਜ਼ਾਰ ‘ਚ ਇਸ ਦੀ ਕੀਮਤ 1 ਫੀਸਦੀ ਵਧ ਗਈ ਹੈ।  ਇਸ ਨਾਲ ਦੁਨੀਆ ਭਰ ਦੇ ਕੇਂਦਰੀ ਬੈਂਕ ਅਗਲੇ ਇਕ ਸਾਲ ‘ਚ ਸੋਨੇ ਦੀ ਖਰੀਦ ‘ਚ 30 ਫੀਸਦੀ ਦਾ ਵਾਧਾ ਕਰ ਸਕਦੇ ਹਨ।

ਕੇਡੀਆ ਕਮੋਡਿਟੀਜ਼ ਦੇ ਡਾਇਰੈਕਟਰ ਅਜੇ ਕੇਡੀਆ ਮੁਤਾਬਕ ਕਸਟਮ ਡਿਊਟੀ ਘਟਾਉਣ ਦਾ ਮੁੱਖ ਕਾਰਨ ਸੋਨੇ ਦੇ ਭੰਡਾਰ ਨੂੰ ਵਧਾਉਣਾ ਹੈ। ਇਸਦੇ 3 ਉਦੇਸ਼ ਹਨ।

ਪਹਿਲਾ- ਸੋਨੇ ਦੇ ਰੂਪ ਵਿੱਚ ਘਰੇਲੂ ਬੱਚਤ ਨੂੰ ਵਧਾਉਣਾ, ਜੋ ਕਿ ਘਟ ਰਿਹਾ ਹੈ।

ਦੂਜਾ- ਡਾਲਰ ‘ਤੇ ਨਿਰਭਰਤਾ ਨੂੰ ਘਟਾਉਣਾ।

ਤੀਜਾ- ਆਯਾਤ ਨੂੰ ਸਸਤਾ ਕਰਕੇ ਦੇਸ਼ ਵਿੱਚ ਸੋਨੇ ਦੀ ਤਸਕਰੀ ਨੂੰ ਘੱਟ ਕਰਨਾ।

NO COMMENTS

LEAVE A REPLY

Please enter your comment!
Please enter your name here

Exit mobile version