Home Sport ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤ ਪਹੁੰਚੀ ਜੇਤੂ ਟੀਮ, PM...

ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤ ਪਹੁੰਚੀ ਜੇਤੂ ਟੀਮ, PM ਮੋਦੀ ਨਾਲ ਕਰਨਗੇ ਮੁਲਾਕਾਤ

0

ਸਪੋਰਟਸ ਨਿਊਜ਼ : ਟੀਮ ਇੰਡੀਆ ਬਾਰਬਾਡੋਸ (Barbados) ਤੋਂ ਭਾਰਤ ਪਰਤ ਆਈ ਹੈ। 29 ਜੂਨ ਨੂੰ ਪੁਰਸ਼ਾਂ ਦਾ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਜੇਤੂ ਟੀਮ ਵੀਰਵਾਰ ਸਵੇਰੇ ਨਵੀਂ ਦਿੱਲੀ ਦੇ ਆਈ.ਜੀ.ਆਈ ਏਅਰਪੋਰਟ (IGI Airport in New Delhi) ਪਹੁੰਚੀ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਨੇ ਸ਼ਨੀਵਾਰ ਨੂੰ ਕੇਨਸਿੰਗਟਨ ਓਵਲ ‘ਚ ਰੋਮਾਂਚਕ ਫਾਈਨਲ ‘ਚ ਦੱਖਣੀ ਅਫਰੀਕਾ ਨੂੰ ਸੱਤ ਦੌੜਾਂ ਨਾਲ ਹਰਾ ਕੇ ਦੂਜੀ ਵਾਰ ਟੀ-20 ਵਿਸ਼ਵ ਕੱਪ ਜਿੱਤਿਆ। ਪਰ ਹਰੀਕੇਨ ਬੇਰੀਲ ਕਾਰਨ ਉਨ੍ਹਾਂ ਦੀ ਘਰ ਵਾਪਸੀ ਵਿੱਚ ਦੇਰੀ ਹੋਈ। ਬੀ.ਸੀ.ਸੀ.ਆਈ ਨੇ ਟੀਮ ਲਈ ਵਿਸ਼ੇਸ਼ ਚਾਰਟਰਡ ਏਅਰ ਇੰਡੀਆ ਫਲਾਈਟ ਦਾ ਪ੍ਰਬੰਧ ਕੀਤਾ ਹੈ। ਬੋਇੰਗ 777 ਉਡਾਣ ਨੇਵਾਰਕ, ਨਿਊ ਜਰਸੀ ਤੋਂ ਬੁੱਧਵਾਰ ਤੜਕੇ ਬ੍ਰਿਜਟਾਊਨ ਦੇ ਗ੍ਰਾਂਟਲੇ ਐਡਮਜ਼ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ।

ਇਸ ਤੋਂ ਬਾਅਦ ਵਿਸ਼ੇਸ਼ ਉਡਾਣ ਫਿਰ ਬ੍ਰਿਜਟਾਊਨ ਤੋਂ ਸਥਾਨਕ ਸਮੇਂ ਅਨੁਸਾਰ ਸਵੇਰੇ 4:50 ਵਜੇ ਰਵਾਨਾ ਹੋਈ, ਜਿਸ ਵਿੱਚ ਭਾਰਤੀ ਟੀਮ ਦੇ ਸਹਿਯੋਗੀ ਸਟਾਫ਼, ਖਿਡਾਰੀਆਂ ਦੇ ਪਰਿਵਾਰਾਂ, ਬੀ.ਸੀ.ਸੀ.ਆਈ ਅਧਿਕਾਰੀਆਂ ਅਤੇ 22 ਸਫਰ ਕਰ ਰਹੇ ਮੀਡੀਆ ਕਰਮੀਆਂ ਨੂੰ ਲੈ ਕੇ ਰਵਾਨਾ ਹੋਇਆ। ਨਵੀਂ ਦਿੱਲੀ ਪਹੁੰਚਣ ਤੋਂ ਬਾਅਦ, ਟੀ-20 ਵਿਸ਼ਵ ਕੱਪ ਜੇਤੂ ਟੀਮ ਆਈ.ਟੀ.ਸੀ ਮੌਰਿਆ ਹੋਟਲ ਲਈ ਰਵਾਨਾ ਹੋਈ ਅਤੇ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰੇਗੀ। ਜੇਤੂ ਭਾਰਤੀ ਟੀਮ ਦੁਪਹਿਰ 2 ਵਜੇ ਨਵੀਂ ਦਿੱਲੀ ਤੋਂ ਉਡਾਣ ਭਰੇਗੀ ਅਤੇ ਸ਼ਾਮ 4 ਵਜੇ ਮੁੰਬਈ ਪਹੁੰਚੇਗੀ।

ਮੁੰਬਈ ਵਿੱਚ, ਜੇਤੂ ਟੀਮ ਨੈਸ਼ਨਲ ਸੈਂਟਰ ਫਾਰ ਪਰਫਾਰਮਿੰਗ ਆਰਟਸ (ਐਨ.ਪੀ.ਸੀ.ਏ) ਤੋਂ ਇੱਕ ਖੁੱਲੀ ਬੱਸ ਵਿੱਚ ਸਵਾਰ ਹੋਵੇਗੀ ਅਤੇ ਸ਼ਾਮ 5 ਵਜੇ ਤੋਂ 7 ਵਜੇ ਤੱਕ ਜਿੱਤ ਪਰੇਡ ਵਿੱਚ ਹਿੱਸਾ ਲਵੇਗੀ। ਜਿੱਤ ਪਰੇਡ ਮਰੀਨ ਡਰਾਈਵ ਤੋਂ ਹੋ ਕੇ ਵਾਨਖੇੜੇ ਸਟੇਡੀਅਮ ‘ਚ ਸਮਾਪਤ ਹੋਵੇਗੀ। ਇਸ ਦੌਰਾਨ ਪ੍ਰਸ਼ੰਸਕਾਂ ਨੂੰ ਆਪਣੇ ਚਹੇਤੇ ਖਿਡਾਰੀਆਂ ਦੀ ਝਲਕ ਦੇਖਣ ਨੂੰ ਮਿਲੇਗੀ। ਇਸ ਤੋਂ ਬਾਅਦ ਸ਼ਾਮ 7 ਤੋਂ 7:30 ਵਜੇ ਤੱਕ ਵਾਨਖੇੜੇ ਸਟੇਡੀਅਮ ‘ਚ ਜੇਤੂ ਭਾਰਤੀ ਟੀਮ ਦੇ ਸਨਮਾਨ ‘ਚ ਇਕ ਛੋਟਾ ਜਿਹਾ ਸਮਾਰੋਹ ਆਯੋਜਿਤ ਕੀਤਾ ਜਾਵੇਗਾ, ਫਿਰ ਖਿਡਾਰੀ ਹੋਟਲ ‘ਚ ਜਾਣਗੇ।

NO COMMENTS

LEAVE A REPLY

Please enter your comment!
Please enter your name here

Exit mobile version