Home ਪੰਜਾਬ ਇਸ ਵਿਧਾਇਕ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕਰਦਿਆਂ ਹਲਕਾ ਵਾਸੀਆਂ...

ਇਸ ਵਿਧਾਇਕ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕਰਦਿਆਂ ਹਲਕਾ ਵਾਸੀਆਂ ਨੂੰ ਕੀਤੀ ਇਹ ਅਪੀਲ

0

ਭਵਾਨੀਗੜ੍ਹ : ਹਲਕਾ ਸੰਗਰੂਰ ਤੋਂ ਹਲਕਾ ਵਿਧਾਇਕ ਨਰਿੰਦਰ ਕੌਰ ਭਾਰਜ (Constituency MLA Narinder Kaur Bharj) ਨੇ ਆਪਣੀ ਖਰਾਬ ਸਿਹਤ ਸਬੰਧੀ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸਾਂਝੀ ਕਰਦਿਆਂ ਹਲਕਾ ਵਾਸੀਆਂ ਨੂੰ ਆਪਣੇ ਕੰਮਾਂ ਲਈ ਸੰਗਰੂਰ ਸਥਿਤ ਉਨ੍ਹਾਂ ਦੇ ਦਫਤਰ ਆਉਣ ਦੀ ਅਪੀਲ ਕੀਤੀ ਹੈ।

ਹਲਕਾ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਾਰਜ ਨੇ ਆਪਣੀ ਸੋਸ਼ਲ ਮੀਡੀਆ ਸਾਈਟ ‘ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਕਿਹਾ ਕਿ ਕੱਲ੍ਹ ਤੋਂ ਮੇਰੀ ਸਿਹਤ ਵਿਗੜ ਰਹੀ ਸੀ ਅਤੇ ਅੱਜ ਸਵੇਰੇ ਡਾਕਟਰੀ ਇਲਾਜ ਅਤੇ ਮੇਰੇ ਸਰੀਰ ‘ਤੇ ਛਾਲੇ ਹੋਣ ਤੋਂ ਬਾਅਦ ਪਤਾ ਲੱਗਾ ਕਿ ਮੈਨੂੰ ਚਿਕਨ ਪਾਕਸ ਹੋ ਗਿਆ ਹੈ। ਜਿਸ ਕਾਰਨ ਮੈਨੂੰ ਕਰੀਬ ਇੱਕ ਹਫ਼ਤੇ ਤੱਕ ਆਈਸੋਲੇਸ਼ਨ ਵਿੱਚ ਡਾਕਟਰੀ ਇਲਾਜ ਕਰਵਾਉਣਾ ਪਵੇਗਾ। ਇਸ ਲਈ ਮੈਂ ਆਪਣੇ ਸਾਰੇ ਸਾਥੀਆਂ ਨੂੰ ਬੇਨਤੀ ਕਰਦੀ ਹਾਂ ਕਿ ਜੇਕਰ ਕਿਸੇ ਨੂੰ ਕੋਈ ਕੰਮ ਹੋਵੇ ਤਾਂ ਉਹ ਮੇਰੇ ਦਫ਼ਤਰ ਰੇਲਵੇ ਚੌਕ, ਸੰਗਰੂਰ ਵਿਖੇ ਪਹੁੰਚ ਕੇ ਆਪਣਾ ਕੰਮ ਕਰਵਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਜਲਦੀ ਹੀ ਠੀਕ ਹੋ ਕੇ ਸਾਰਿਆਂ ਦੀ ਸੇਵਾ ਵਿਚ ਵਾਪਸ ਆ ਜਾਵੇਗੀ। ਉਕਤ ਸੋਸ਼ਲ ਮੀਡੀਆ ਸਾਈਟ ‘ਤੇ ਹਲਕਾ ਇਲਾਕਾ ਨਿਵਾਸੀ ਹਲਕਾ ਵਿਧਾਇਕ ਦੀ ਸਿਹਤਯਾਬੀ ਲਈ ਪ੍ਰਮਾਤਮਾ ਅੱਗੇ ਅਰਦਾਸ ਕਰ ਰਹੇ ਹਨ ਅਤੇ ਵਿਧਾਇਕ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ।

NO COMMENTS

LEAVE A REPLY

Please enter your comment!
Please enter your name here

Exit mobile version