Home ਸੰਸਾਰ ਭਾਰਤੀ ਮਜ਼ਦੂਰ ਦੀ ਮੌਤ ਦੇ ਮਾਮਲੇ ‘ਚ ਖੇਤ ਮਾਲਕ ਨੂੰ ਕੀਤਾ ਗ੍ਰਿਫ਼ਤਾਰ

ਭਾਰਤੀ ਮਜ਼ਦੂਰ ਦੀ ਮੌਤ ਦੇ ਮਾਮਲੇ ‘ਚ ਖੇਤ ਮਾਲਕ ਨੂੰ ਕੀਤਾ ਗ੍ਰਿਫ਼ਤਾਰ

0

ਰੋਮ : ਇਤਾਲਵੀ ਪੁਲਿਸ ਨੇ ਬੀਤੇ ਦਿਨ ਇੱਕ ਭਾਰਤੀ ਮਜ਼ਦੂਰ ਦੀ ਖੇਤੀਬਾੜੀ ਦੇ ਸੰਦਾਂ ਨਾਲ ਹੱਥ ਕੱਟੇ ਜਾਣ ਕਾਰਨ ਹੋਈ ਮੌਤ ਦੇ ਮਾਮਲੇ ਵਿੱਚ ਇੱਕ ਖੇਤ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਹੈ। ਸਰਕਾਰੀ ਵਕੀਲਾਂ ਨੇ ਇਹ ਜਾਣਕਾਰੀ ਦਿੱਤੀ। ਵਕੀਲਾਂ ਨੇ ਕਿਹਾ ਕਿ ਖੇਤ ਦੇ ਮਾਲਕ ਨੇ ਐਂਬੂਲੈਂਸ ਬੁਲਾਏ ਬਿਨਾਂ ਖੂਨ ਵਹਿ ਰਹੇ ਕਰਮਚਾਰੀ ਨੂੰ ਛੱਡ ਦਿੱਤਾ ਅਤੇ ਮਜ਼ਦੂਰ ਦੀ ਬਹੁਤ ਜ਼ਿਆਦਾ ਖੂਨ ਵਹਿਣ ਕਾਰਨ ਮੌਤ ਹੋ ਗਈ।

ਮਜ਼ਦੂਰ ਦੀ ਪਛਾਣ ਸਤਨਾਮ ਸਿੰਘ ਵਜੋਂ ਹੋਈ ਹੈ ਜੋ ਕਿ ਗ਼ੈਰ-ਕਾਨੂੰਨੀ ਪ੍ਰਵਾਸੀ ਸੀ। ਸਿੰਘ ਦੀ ਮੌਤ ਤੋਂ ਇਟਲੀ ਦੇ ਲੋਕ ਸਦਮੇ ਵਿਚ ਹਨ ਅਤੇ ਖੇਤੀਬਾੜੀ ਯੂਨੀਅਨਾਂ ਅਤੇ ਵਰਕਰਾਂ ਨੇ ਕੰਮ ਵਾਲੀ ਥਾਂ ‘ਤੇ ਬਿਹਤਰ ਮਾਹੌਲ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਰੋਸ ਪ੍ਰਦਰਸ਼ਨ ਵਿੱਚ ਮਜ਼ਦੂਰਾਂ ਨੇ ਇਟਲੀ ਦੇ ਖੇਤੀਬਾੜੀ ਉਦਯੋਗ ਵਿੱਚ ਘੱਟ ਤਨਖਾਹ ਵਾਲੇ ਪ੍ਰਵਾਸੀ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਵਾਲੀ ਪ੍ਰਣਾਲੀ ਨੂੰ ਖਤਮ ਕਰਨ ਦੀ ਮੰਗ ਕੀਤੀ।

ਦੇਸ਼ ਦੇ ਰਾਸ਼ਟਰਪਤੀ ਸਰਜੀਓ ਮੈਟਾਰੇਲਾ ਨੇ ਵੀ ਇਸ ਮੁੱਦੇ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਸਿੰਘ ਵਰਗੇ ਕਾਮਿਆਂ ਨੂੰ ‘ਬੇਰਹਿਮੀ’ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਅਤੇ ਇਟਲੀ ਵਿੱਚ ਖੇਤੀਬਾੜੀ ਕਾਮਿਆਂ ਨੂੰ ਅਕਸਰ ‘ਅਮਨੁੱਖੀ’ ਹਾਲਤਾਂ ਵਿੱਚ ਕੰਮ ਕਰਨਾ ਪੈਂਦਾ ਹੈ। ਲਾਤੀਨਾ ਦੇ ਵਕੀਲਾਂ ਨੇ ਇੱਕ ਬਿਆਨ ਵਿੱਚ ਕਿਹਾ ਕਿ ਕਾਰਬਿਨੇਰੀ ਪੁਲਿਸ ਨੇ ਫਾਰਮ ਦੇ ਮਾਲਕ ਐਂਟੋਨੇਲੋ ਲੋਵਾਟੋ ਨੂੰ ਗ੍ਰਿਫਤਾਰ ਕਰ ਲਿਆ ਹੈ।

ਫੋਰੈਂਸਿਕ ਜਾਂਚ ਤੋਂ ਪਤਾ ਲੱਗਾ ਹੈ ਕਿ ਸਿੰਘ ਦੀ ਮੌਤ “ਬਹੁਤ ਜ਼ਿਆਦਾ ਖੂਨ ਵਹਿਣ” ਕਾਰਨ ਹੋਈ ਹੈ। ਵਕੀਲਾਂ ਨੇ ਕਿਹਾ ਕਿ ਫੋਰੈਂਸਿਕ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਜੇਕਰ ਸਿੰਘ ਨੂੰ ਸਮੇਂ ਸਿਰ ਡਾਕਟਰੀ ਸਹਾਇਤਾ ਮਿਲਦੀ, ਤਾਂ ਉਹ ‘ਸ਼ਾਇਦ’ ਬਚ ਜਾਂਦਾ। ਸਿੰਘ ਦਾ ਹੱਥ ਇੱਕ ਨਾਈਲੋਨ-ਡੰਪਿੰਗ ਮਸ਼ੀਨ ਵਿੱਚ ਫਸਣ ਤੋਂ ਬਾਅਦ ਕੱਟਿਆ ਗਿਆ ਸੀ, ਪਰ ਲੋਵਾਟੋ ਨੇ ਤੁਰੰਤ ਐਂਬੂਲੈਂਸ ਨੂੰ ਨਹੀਂ ਬੁਲਾਇਆ।

 

NO COMMENTS

LEAVE A REPLY

Please enter your comment!
Please enter your name here

Exit mobile version