Home ਦੇਸ਼ ਰਾਮ ਮੰਦਰ ਨੂੰ ਪਵਿੱਤਰ ਕਰਨ ਵਾਲੇ ਮੁੱਖ ਆਚਾਰੀਆ ਲਕਸ਼ਮੀਕਾਂਤ ਦੀਕਸ਼ਿਤ ਦਾ ਹੋਇਆ...

ਰਾਮ ਮੰਦਰ ਨੂੰ ਪਵਿੱਤਰ ਕਰਨ ਵਾਲੇ ਮੁੱਖ ਆਚਾਰੀਆ ਲਕਸ਼ਮੀਕਾਂਤ ਦੀਕਸ਼ਿਤ ਦਾ ਹੋਇਆ ਦੇਹਾਂਤ

0

ਉੱਤਰ ਪ੍ਰਦੇਸ਼ : ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਬਣੇ ਵਿਸ਼ਾਲ ਅਤੇ ਦੈਵੀ ਰਾਮ ਮੰਦਰ ਨੂੰ ਪਵਿੱਤਰ ਕਰਨ ਵਾਲੇ ਮੁੱਖ ਆਚਾਰੀਆ ਲਕਸ਼ਮੀਕਾਂਤ ਦੀਕਸ਼ਿਤ (Chief Acharya Laxmikant Dixit) ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੱਜ ਸ਼ਨੀਵਾਰ ਸਵੇਰੇ 6:45 ਵਜੇ ਦੇਹਾਂਤ ਹੋ ਗਿਆ। ਉਨ੍ਹਾਂ ਨੇ ਕਰੀਬ 90 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਉਨ੍ਹਾਂ ਦਾ ਮਣੀਕਰਨਿਕਾ ਘਾਟ ਵਿਖੇ ਅੰਤਿਮ ਸੰਸਕਾਰ ਗਿਆ।

ਬਿਮਾਰੀ ਕਾਰਨ ਹੋਈ ਮੌਤ 
ਤੁਹਾਨੂੰ ਦੱਸ ਦੇਈਏ ਕਿ ਰਾਮ ਮੰਦਰ ਪ੍ਰਾਣ ਪ੍ਰਤੀਸਥਾ ਦੇ ਮੁੱਖ ਆਚਾਰੀਆ ਲਕਸ਼ਮੀਕਾਂਤ ਦੀਕਸ਼ਿਤ ਕਈ ਦਿਨਾਂ ਤੋਂ ਬਿਮਾਰ ਸਨ। ਉਹ ਗੰਭੀਰ ਬਿਮਾਰੀ ਤੋਂ ਪੀੜਤ ਸਨ, ਜਿਸ ਕਾਰਨ ਅੱਜ ਉਨ੍ਹਾਂ ਦੀ ਮੌਤ ਹੋ ਗਈ। ਲਕਸ਼ਮੀਕਾਂਤ ਨੂੰ ਪੁਜਾਰੀਆਂ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ। ਉਨ੍ਹਾਂ ਨੇ ਰਾਮ ਮੰਦਿਰ ਦੇ ਪਵਿੱਤਰ ਕਾਰਜ ਵਿੱਚ 121 ਪੁਜਾਰੀਆਂ ਦੀ ਅਗਵਾਈ ਕੀਤੀ ਸੀ।

NO COMMENTS

LEAVE A REPLY

Please enter your comment!
Please enter your name here

Exit mobile version