Home ਪੰਜਾਬ ਅਦਾਕਾਰ ਕੰਗਨਾ ਰਣੌਤ ਨੂੰ ਪੰਜਾਬ ‘ਚ ਅੱਤਵਾਦ ਦੇ ਵਾਧੇ ਨੂੰ ਲੈ ਕੇ ਭੇਜਿਆ...

ਅਦਾਕਾਰ ਕੰਗਨਾ ਰਣੌਤ ਨੂੰ ਪੰਜਾਬ ‘ਚ ਅੱਤਵਾਦ ਦੇ ਵਾਧੇ ਨੂੰ ਲੈ ਕੇ ਭੇਜਿਆ ਗਿਆ ਕਾਨੂੰਨੀ ਨੋਟਿਸ 

0

ਮੋਹਾਲੀ: ਭਾਜਪਾ ਦੀ ਨਵੀਂ ਚੁਣੀ ਸੰਸਦ ਮੈਂਬਰ ਅਤੇ ਅਦਾਕਾਰ ਕੰਗਨਾ ਰਣੌਤ (BJP MP and Actor Kangana Ranaut) ਨੂੰ ਪੰਜਾਬ ‘ਚ ਅੱਤਵਾਦ ਦੇ ਵਾਧੇ ਨੂੰ ਲੈ ਕੇ ਕੀਤੀ ਗਈ ਟਿੱਪਣੀ ‘ਤੇ ਮੁਆਫੀ ਮੰਗਣ ਲਈ ਕਾਨੂੰਨੀ ਨੋਟਿਸ (Legal Notice) ਭੇਜਿਆ ਗਿਆ ਹੈ। ਵਕੀਲ ਲਿਆਕਤ ਅਲੀ ਨੇ ਸ਼ਹੀਦ ਭਗਤ ਸਿੰਘ ਸਮਾਜ ਭਲਾਈ ਸੰਸਥਾ ਦੇ ਪ੍ਰਧਾਨ ਅਮਰਜੀਤ ਸਿੰਘ ਵੱਲੋਂ ਕੰਗਣਾ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ।

ਨੋਟਿਸ ਵਿੱਚ ਕਿਹਾ ਗਿਆ ਹੈ ਕਿ ਕੰਗਨਾ ਨੇ 6 ਜੂਨ ਨੂੰ ‘ਐਕਸ’ ‘ਤੇ ਪੋਸਟ ਕੀਤੇ ਇੱਕ ਟਵੀਟ ਰਾਹੀਂ ਪੰਜਾਬ ਵਿੱਚ ਅੱਤਵਾਦ ਵਧਾਉਣ ਦਾ ਦੋਸ਼ ਲਗਾਇਆ ਸੀ, ਜਿਸ ਨਾਲ ਪੰਜਾਬ ਦੀ ਸਾਖ ਅਤੇ ਅਖੰਡਤਾ ਨੂੰ ਗੰਭੀਰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਪੰਜਾਬ ਖ਼ਿਲਾਫ਼ ਦਿੱਤੇ ਅਪਮਾਨਜਨਕ ਬਿਆਨ ਕੰਗਨਾ ਨੂੰ ਤੁਰੰਤ ਵਾਪਸ ਲੈਣੇ ਚਾਹੀਦੇ ਹਨ ਅਤੇ ਮੁਆਫੀ ਮੰਗਣੀ ਚਾਹੀਦੀ ਹੈ। ਨੋਟਿਸ ਮਿਲਣ ਦੇ 7 ਦਿਨਾਂ ਦੇ ਅੰਦਰ ਜੇਕਰ ਲੋੜੀਂਦੀ ਕਾਰਵਾਈ ਨਾ ਕੀਤੀ ਗਈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

NO COMMENTS

LEAVE A REPLY

Please enter your comment!
Please enter your name here

Exit mobile version