Home ਪੰਜਾਬ ਈਦ ਦੇ ਮੌਕੇ ਮਸਜਿਦ ‘ਚ ਦੋ ਧੜਿਆਂ ਵਿਚਕਾਰ ਹੋਇਆ ਝਗੜਾ

ਈਦ ਦੇ ਮੌਕੇ ਮਸਜਿਦ ‘ਚ ਦੋ ਧੜਿਆਂ ਵਿਚਕਾਰ ਹੋਇਆ ਝਗੜਾ

0

ਦੀਨਾਨਗਰ : ਅੱਜ ਜਿੱਥੇ ਦੇਸ਼ ਭਰ ‘ਚ ਮੁਸਲਿਮ ਭਾਈਚਾਰੇ (Muslim Community) ਦੇ ਲੋਕਾਂ ਵੱਲੋਂ ਈਦ ਦਾ ਪਵਿੱਤਰ ਤਿਉਹਾਰ ਮਨਾਇਆ ਜਾ ਰਿਹਾ ਹੈ, ਉੱਥੇ ਹੀ ਦੀਨਾਨਗਰ ਦੀ ਜਾਮਾ ਮਸਜਿਦ ‘ਚ ਵੀ ਇਹ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਸੀ ਪਰ ਅਚਾਨਕ ਛਬੀਲ ਪੀਂਦੇ ਹੋਏ ਦੋ ਧੜਿਆਂ ਵਿੱਚ ਝਗੜਾ ਹੋਇਆ।

ਜਿਸ ਕਾਰਨ ਦੂਜੇ ਗੁੱਟ ਨੇ ਇੱਟਾਂ-ਪੱਥਰ ਚਲਾ ਦਿੱਤੇ। ਇਸ ਦੌਰਾਨ ਕਈ ਮੋਟਰਸਾਈਕਲਾਂ ਨੂੰ ਨੁਕਸਾਨ ਪਹੁੰਚਿਆ ਪਰ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਪਰ ਇਸ ਜਗ੍ਹਾ ‘ਤੇ ਪੁਲਿਸ ਕਰਮਚਾਰੀ ਨਾ ਹੋਣ ਕਾਰਨ ਭੀੜ ਨੂੰ ਕਾਬੂ ਕਰਨਾ ਕਾਫੀ ਮੁਸ਼ਕਿਲ ਹੋ ਗਿਆ ਕਿਉਂਕਿ ਇੱਥੇ ਹਜ਼ਾਰਾਂ ਦੀ ਗਿਣਤੀ ‘ਚ ਮੁਸਲਿਮ ਭਾਈਚਾਰੇ ਦੇ ਲੋਕ ਇਕੱਠੇ ਹੋ ਗਏ ਸਨ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਗਰੁੱਪ ਆਪਸ ਵਿੱਚ ਭਿੜ ਗਏ। ਪੁਲਿਸ ਦੇ ਆਉਣ ’ਤੇ ਮਾਮਲਾ ਸ਼ਾਂਤ ਹੋ ਗਿਆ ਸੀ।

NO COMMENTS

LEAVE A REPLY

Please enter your comment!
Please enter your name here

Exit mobile version