Home ਮਨੋਰੰਜਨ ਆਪਣੀ ਪਹਿਲੀ ਬੁੱਕ ਲਾਂਚ ਈਵੈਂਟ ‘ਚ ਇਸ ਲੁੱਕ ‘ਚ ਪਹੁੰਚੀ ਅਦਾਕਾਰਾ ਆਲੀਆ...

ਆਪਣੀ ਪਹਿਲੀ ਬੁੱਕ ਲਾਂਚ ਈਵੈਂਟ ‘ਚ ਇਸ ਲੁੱਕ ‘ਚ ਪਹੁੰਚੀ ਅਦਾਕਾਰਾ ਆਲੀਆ ਭੱਟ

0

ਮੁੰਬਈ : ਆਲੀਆ ਭੱਟ (Alia Bhatt) ਬਾਲੀਵੁੱਡ ਦੀਆਂ ਪ੍ਰਤਿਭਾਸ਼ਾਲੀ ਅਭਿਨੇਤਰੀਆਂ ਵਿੱਚੋਂ ਇੱਕ ਹੈ। ਹੁਣ ਆਲੀਆ ਨੇ ਆਪਣਾ ਇੱਕ ਨਵਾਂ ਟੈਲੇਂਟ ਪੇਸ਼ ਕੀਤਾ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣੀ ਪਹਿਲੀ ਕਿਤਾਬ ਲਾਂਚ ਕੀਤੀ ਹੈ। ਮੁੰਬਈ ‘ਚ ਬੁੱਕ ਲਾਂਚ ਈਵੈਂਟ ਦਾ ਆਯੋਜਨ ਕੀਤਾ ਗਿਆ, ਜਿਸ ‘ਚ ਕਈ ਬੱਚੇ ਵੀ ਨਜ਼ਰ ਆਏ। ‘ਏਡ ਫਾਈਂਡਜ਼ ਏ ਹੋਮ’ ਸਿਰਲੇਖ ਵਾਲੀ ਕਿਤਾਬ, ਬੱਚਿਆਂ ਦੇ ਕੱਪੜਿਆਂ ਦੇ ਬ੍ਰਾਂਡ ਏਡ-ਏ-ਮਾਮਾ ਦੇ ਪ੍ਰਕਾਸ਼ਨ ਖੇਤਰ ਵਿੱਚ ਵਿਸਤਾਰ ਨੂੰ ਦਰਸਾਉਂਦੀ ਹੈ।

 

ਲਾਂਚਿੰਗ ‘ਤੇ ਆਲੀਆ ਨੂੰ ਫਲੋਰਲ ਡਰੈੱਸ ‘ਚ ਦੇਖਿਆ ਗਿਆ। ਅਦਾਕਾਰਾ ਨੇ ਹਲਕੇ ਮੇਕਅੱਪ ਅਤੇ ਖੁੱਲ੍ਹੇ ਵਾਲਾਂ ਨਾਲ ਆਪਣੀ ਲੁੱਕ ਨੂੰ ਪੂਰਾ ਕੀਤਾ ਸੀ। ਇਸ ਲੁੱਕ ‘ਚ ਆਲੀਆ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ।

ਅਦਾਕਾਰਾ ਦੇ ਨਾਲ,ਉਨ੍ਹਾਂ ਦੀ ਮਾਂ ਸੋਨੀ ਰਾਜ਼ਦਾਨ ਅਤੇ ਭੈਣ ਸ਼ਾਹੀਨ ਭੱਟ ਵੀ ਇਵੈਂਟ ਵਿੱਚ ਨਜ਼ਰ ਆਈਆਂ। ਇਵੈਂਟ ਦੀਆਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ ਅਤੇ ਆਲੀਆ ਨੂੰ ਵਧਾਈ ਦੇ ਰਹੇ ਹਨ।

ਦੱਸ ਦੇਈਏ ਕਿ ਆਲੀਆ ਭੱਟ ਨੂੰ ਆਖਰੀ ਵਾਰ ਫਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ‘ਚ ਦੇਖਿਆ ਗਿਆ ਸੀ, ਜਿਸ ‘ਚ ਉਨ੍ਹਾਂ ਨਾਲ ਰਣਵੀਰ ਸਿੰਘ ਨਜ਼ਰ ਆਏ ਸਨ। ਹੁਣ ਇਹ ਅਦਾਕਾਰਾ ਬਹੁਤ ਜਲਦ ਫਿਲਮ ਜਿਗਰਾ ਅਤੇ ‘ਬ੍ਰਹਮਾਸਤਰ-2’ ‘ਚ ਨਜ਼ਰ ਆਵੇਗੀ।

NO COMMENTS

LEAVE A REPLY

Please enter your comment!
Please enter your name here

Exit mobile version