Home ਹਰਿਆਣਾ ਹਰਿਆਣਾ ‘ਚ ਹੁਣ ਵਿਆਹ ਰਜਿਸਟ੍ਰੇਸ਼ਨ ਕਰਵਾਉਣਾ ਹੋਇਆ ਆਸਾਨ

ਹਰਿਆਣਾ ‘ਚ ਹੁਣ ਵਿਆਹ ਰਜਿਸਟ੍ਰੇਸ਼ਨ ਕਰਵਾਉਣਾ ਹੋਇਆ ਆਸਾਨ

0

ਚੰਡੀਗੜ : ਹਰਿਆਣਾ ਸਰਕਾਰ (Haryana government) ਨੇ ਰਾਜ ਵਿਚ ਵਿਆਹ ਰਜਿਸਟ੍ਰੇਸ਼ਨ (Marriage Registration) ਦੀ ਪ੍ਰਕਿਰਿਆ ਨੂੰ ਸਰਲ ਬਣਾਉਂਦੇ ਹੋਏ, ਸਿਟੀ ਮੈਜਿਸਟ੍ਰੇਟ (ਸੀ.ਟੀ.ਐਮ), ਤਹਿਸੀਲਦਾਰ, ਨਾਇਬ ਤਹਿਸੀਲਦਾਰ, ਬਲਾਕ ਵਿਕਾਸ ਪੰਚਾਇਤ ਅਧਿਕਾਰੀ (ਬੀ.ਡੀ.ਪੀ.ਓ) ਦੇ ਨਾਲ ਗ੍ਰਾਮ ਸਕੱਤਰ ਨੂੰ ਪੇਂਡੂ ਖੇਤਰਾਂ ਵਿਚ ਵਿਆਹ ਰਜਿਸਟਰਾਰ ਨਿਯਕਤ ਕੀਤਾ ਹੈ। ਨਾਗਰਿਕ ਸਰੋਤ ਸੂਚਨਾ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਸੂਬਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਹੁਣ ਵਿਆਹ ਦੀ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਲੋਕ ਆਪਣੀ ਸਹੂਲਤ ਅਨੁਸਾਰ ਸਥਾਨਕ ਪੱਧਰ ‘ਤੇ ਗ੍ਰਾਮ ਸਕੱਤਰ, ਬੀ.ਡੀ.ਪੀ.ਓ., ਨਾਇਬ ਤਹਿਸੀਲਦਾਰ, ਤਹਿਸੀਲਦਾਰ ਅਤੇ ਸਿਟੀ ਮੈਜਿਸਟ੍ਰੇਟ ਰਾਹੀਂ ਵਿਆਹ ਦੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। ਇਸ ਤੋਂ ਪਹਿਲਾਂ ਪਿੰਡ ਪੱਧਰ ‘ਤੇ ਵਿਆਹ ਰਜਿਸਟ੍ਰੇਸ਼ਨ ਕਰਵਾਉਣ ਦਾ ਅਧਿਕਾਰ ਸਿਰਫ਼ ਤਹਿਸੀਲਦਾਰ ਕੋਲ ਸੀ।

ਇਸੇ ਤਰ੍ਹਾਂ ਸ਼ਹਿਰੀ ਖੇਤਰਾਂ ਲਈ ਸੰਯੁਕਤ ਕਮਿਸ਼ਨਰ, ਕਾਰਜ ਸਾਧਕ ਅਫ਼ਸਰ, ਸਕੱਤਰ ਮਿਉਂਸਪਲ ਕਮੇਟੀ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਨਾਮਜ਼ਦ ਰਜਿਸਟਰਾਰ ਹੋਣਗੇ। ਨਾਗਰਿਕ ਹੁਣ ਆਪਣੇ ਵਿਆਹ ਦੀ ਰਜਿਸਟਰੇਸ਼ਨ ਘਰ ਦੇ ਨੇੜੇ ਹੀ ਉਕਤ ਅਧਿਕਾਰੀਆਂ ਰਾਹੀਂ ਸਰਕਾਰੀ ਦਫ਼ਤਰ ਵਿੱਚ ਕਰਵਾ ਸਕਦੇ ਹਨ। ਵਿਆਹ ਰਜਿਸਟਰ ਕਰਵਾਉਣ ਵਾਲਿਆਂ ਦੀ ਗਿਣਤੀ ਵਧਣ ਅਤੇ ਘਰ ਤੋਂ ਦੂਰੀ ਘੱਟ ਹੋਣ ਕਾਰਨ ਹੁਣ ਵਿਆਹ ਰਜਿਸਟਰ ਕਰਵਾਉਣ ਵਾਲਿਆਂ ਲਈ ਸਹੂਲਤ ਦੇ ਨਾਲ-ਨਾਲ ਸਮੇਂ ਦੀ ਬੱਚਤ ਵੀ ਹੋਵੇਗੀ। ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਮੈਰਿਜ ਰਜਿਸਟ੍ਰੇਸ਼ਨ ਪੋਰਟਲ https://shaadi.edisha.gov.in/ ‘ਤੇ 2.45 ਲੱਖ ਤੋਂ ਵੱਧ ਵਿਆਹ ਰਜਿਸਟਰ ਕੀਤੇ ਜਾ ਚੁੱਕੇ ਹਨ।

ਇਸ ਵਿੱਚ ਦਸੰਬਰ 2020 ਤੋਂ ਅਪ੍ਰੈਲ 2021 ਤੱਕ ਦੀ ਮਿਆਦ ਵਿੱਚ 12,416, ਸਾਲ 2021-22 ਵਿੱਚ 56,133, ਸਾਲ 2023-23 ਵਿੱਚ 67,604, ਸਾਲ 2023-24 ਵਿੱਚ 83,331 ਅਤੇ ਅਪ੍ਰੈਲ 2024 ਤੋਂ 10 ਜੂਨ ਤੱਕ 26,419 ਵਿਆਹਾਂ ਦੀ ਰਜਿਸਟ੍ਰੇਸ਼ਨ ਸ਼ਾਮਲ ਹੈ। ਤੁਹਾਨੂੰ ਦੱਸ ਦੇਈਏ ਕਿ ਦਸੰਬਰ 2020 ਵਿੱਚ, ਹਰਿਆਣਾ ਸਰਕਾਰ ਨੇ ਗੁਡ ਗਵਰਨੈਂਸ ਇਨੀਸ਼ੀਏਟਿਵ ਦੇ ਤਹਿਤ ਵਿਆਹ ਰਜਿਸਟਰੇਸ਼ਨ ਲਈ ਪੋਰਟਲ ਲਾਂਚ ਕੀਤਾ ਸੀ।

ਉਨ੍ਹਾਂ ਦੱਸਿਆ ਕਿ ਵਰਤਮਾਨ ਵਿੱਚ ਏਡੀਸੀ-ਕਮ-ਡੀਸੀਆਰਆਈਓਐਸ (ਵਧੀਕ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਸਿਟੀਜ਼ਨ ਰਿਸੋਰਸ ਇਨਫਰਮੇਸ਼ਨ ਅਫਸਰ) ਨੂੰ ਪਰਿਵਾਰ ਪਹਿਚਾਨ ਪੱਤਰ ਡੇਟਾਬੇਸ (ਪੀਪੀਪੀ-ਡੀਬੀ) ਵਿੱਚ ਡੇਟਾ ਬਣਾਉਣ ਅਤੇ ਅਪਡੇਟ ਕਰਨ ਨਾਲ ਸਬੰਧਤ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ। ਮੈਰਿਜ ਪੋਰਟਲ ਨੂੰ ਪਰਿਵਾਰ ਪਹਿਚਾਨ ਪੱਤਰ ਡੇਟਾ ਬੇਸ ਨਾਲ ਜੋੜਿਆ ਗਿਆ ਹੈ।ਵਿਆਹ ਰਜਿਸਟ੍ਰੇਸ਼ਨ ਲਈ ADC ਕਮ DCRIO PPP-DB ਨੂੰ ਵੀ ਜ਼ਿਲ੍ਹਾ ਰਜਿਸਟਰਾਰ ਵਜੋਂ ਨਿਯੁਕਤ ਕੀਤਾ ਗਿਆ ਹੈ। ਉਕਤ ਅਧਿਕਾਰੀ ਨੂੰ ਪਹਿਲੀ ਅਪੀਲੀ ਅਥਾਰਟੀ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਹੈ। ਇਸ ਪ੍ਰਕਿਰਿਆ ਰਾਹੀਂ ਜ਼ਿਲ੍ਹਾ ਪੱਧਰ ‘ਤੇ ਵਿਆਹ ਰਜਿਸਟ੍ਰੇਸ਼ਨ ਅਤੇ ਪਰਿਵਾਰਕ ਸ਼ਨਾਖਤੀ ਕਾਰਡ ਵਿਚਕਾਰ ਤਾਲਮੇਲ ਹੋਵੇਗਾ, ਜਿਸ ਨਾਲ ਨਾਗਰਿਕ ਪਰਿਵਾਰਕ ਪਛਾਣ ਪੱਤਰ ਦੇ ਨਾਲ-ਨਾਲ ਵਿਆਹ ਰਜਿਸਟ੍ਰੇਸ਼ਨ ਸਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਇੱਕੋ ਥਾਂ ‘ਤੇ ਕਰ ਸਕਣਗੇ।

NO COMMENTS

LEAVE A REPLY

Please enter your comment!
Please enter your name here

Exit mobile version