Home ਟੈਕਨੋਲੌਜੀ ਯੂਟਿਊਬ ‘ਤੇ ਲਾਈਕ ਬਟਨ ਅਚਾਨਕ ਹੋਇਆ ਗਾਇਬ

ਯੂਟਿਊਬ ‘ਤੇ ਲਾਈਕ ਬਟਨ ਅਚਾਨਕ ਹੋਇਆ ਗਾਇਬ

0

ਗੈਜਟ ਨਿਊਜ਼ : ਹਾਲ ਹੀ ਵਿੱਚ YouTube ਨੇ ਸਕੀਪ ਨਾ ਕਰਨ ਵਾਲੇ ਐਡ ਲਾਂਚ ਕੀਤਾ ਹੈ। ਯੂਜ਼ਰਸ ਵੀ ਇਸ ਸਦਮੇ ਤੋਂ ਬਾਹਰ ਨਹੀਂ ਆਏ ਸਨ ਕਿ ਯੂਟਿਊਬ ਨੇ ਇੱਕ ਹੋਰ ਵੱਡਾ ਝਟਕਾ ਦੇ ਦਿੱਤਾ। ਯੂਟਿਊਬ ‘ਤੇ ਲਾਈਕ ਬਟਨ (Like button) ਅਚਾਨਕ ਗਾਇਬ ਹੋ ਗਿਆ। ਵੀਡੀਓ ਤੋਂ ਲਾਇਕ ਬਟਨ ਗਾਇਬ ਹੋ ਗਿਆ ਸੀ, ਪਰ ਹੁਣ ਬਟਨ ਵਾਪਸ ਆ ਗਿਆ ਹੈ।

ਯੂਜ਼ਰਸ ਨੇ ਸੋਸ਼ਲ ਮੀਡੀਆ ‘ਤੇ ਸ਼ਿਕਾਇਤਾਂ ਵੀ ਕੀਤੀਆਂ ਹਨ, ਜਿਸ ਮੁਤਾਬਕ ਕਈ ਯੂਜ਼ਰਸ ਨੂੰ ਲਾਈਕ ਬਟਨ ਨਹੀਂ ਦਿਸ ਰਿਹਾ ਸੀ ਅਤੇ ਕਈ ਯੂਜ਼ਰਸ ਬਟਨ ਦੇਖਣ ਤੋਂ ਬਾਅਦ ਵੀ ਕਿਸੇ ਵੀ ਵੀਡੀਓ ਨੂੰ ਲਾਈਕ ਨਹੀਂ ਕਰ ਪਾ ਰਹੇ ਸਨ।

ਇਸ ਬੱਗ ‘ਤੇ ਯੂਟਿਊਬ ਨੇ ਕਿਹਾ ਹੈ ਕਿ ਜੇਕਰ ਤੁਸੀਂ ਐਪ ਨੂੰ ਬੰਦ ਕਰਕੇ ਦੁਬਾਰਾ ਚਾਲੂ ਕਰਦੇ ਹੋ ਤਾਂ ਲਾਈਕ ਬਟਨ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਸ ਤੋਂ ਇਲਾਵਾ, ਤੁਸੀਂ ਆਪਣੀ YouTube ਐਪ ਨੂੰ ਵੀ ਰੀਸੈਟ ਕਰ ਸਕਦੇ ਹੋ।

ਖੈਰ, ਇਹ ਤਕਨੀਕੀ ਖਰਾਬੀ ਕਾਰਨ ਹੋਇਆ ਸੀ ਜਿਸ ਨੂੰ ਹੁਣ ਠੀਕ ਕਰ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਇਸ ਸਮੱਸਿਆ ਦਾ ਸਾਹਮਣਾ ਸਿਰਫ ਵੈੱਬ ਯੂਜ਼ਰਸ ਨੂੰ ਕਰਨਾ ਪਿਆ। ਮੋਬਾਈਲ ਉਪਭੋਗਤਾਵਾਂ ਨੂੰ ਕੋਈ ਸਮੱਸਿਆ ਨਹੀਂ ਸੀ। ਇੱਕ ਮਹੀਨਾ ਪਹਿਲਾਂ ਵੀ ਕਈ ਯੂਜ਼ਰਸ ਨੇ ਇਸੇ ਬੱਗ ਦੀ ਸ਼ਿਕਾਇਤ ਕੀਤੀ ਸੀ।

NO COMMENTS

LEAVE A REPLY

Please enter your comment!
Please enter your name here

Exit mobile version