Home ਖੇਡਾਂ ਯੁਵਰਾਜ ਸਿੰਘ ਇਕ ਵਾਰ ਫਿਰ ਮੈਦਾਨ ‘ਤੇ ਚੌਕੇ-ਛੱਕੇ ਮਾਰਦੇ ਆਉਣਗੇ ਨਜ਼ਰ

ਯੁਵਰਾਜ ਸਿੰਘ ਇਕ ਵਾਰ ਫਿਰ ਮੈਦਾਨ ‘ਤੇ ਚੌਕੇ-ਛੱਕੇ ਮਾਰਦੇ ਆਉਣਗੇ ਨਜ਼ਰ

0

ਸਪੋਰਟਸ ਨਿਊਜ਼ : ਸਾਬਕਾ ਆਲਰਾਊਂਡਰ ਯੁਵਰਾਜ ਸਿੰਘ (Former All-Rounder Yuvraj Singh) ਇਕ ਵਾਰ ਫਿਰ ਮੈਦਾਨ ‘ਤੇ ਚੌਕੇ-ਛੱਕੇ ਮਾਰਦੇ ਨਜ਼ਰ ਆਉਣਗੇ। ਯੁਵਰਾਜ ਅਗਲੇ ਮਹੀਨੇ ਜੁਲਾਈ ‘ਚ ਇੰਗਲੈਂਡ ‘ਚ ਹੋਣ ਵਾਲੇ ਸਾਬਕਾ ਕ੍ਰਿਕਟਰਾਂ ਦੇ ‘ਵਰਲਡ ਚੈਂਪੀਅਨਸ਼ਿਪ ਆਫ ਲੈਜੇਂਡਸ’ (‘World Championship of Legends’) ਟੂਰਨਾਮੈਂਟ ‘ਚ ‘ਇੰਡੀਆ ਚੈਂਪੀਅਨਜ਼’ (‘India Champions’) ਦੀ ਕਪਤਾਨੀ ਕਰਨਗੇ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈ.ਸੀ.ਬੀ.) ਵਲੋਂ ਮਾਨਤਾ ਪ੍ਰਾਪਤ ਇਸ ਟੂਰਨਾਮੈਂਟ ਵਿਚ ਭਾਰਤ ਤੋਂ ਇਲਾਵਾ ਇੰਗਲੈਂਡ, ਪਾਕਿਸਤਾਨ, ਆਸਟ੍ਰੇਲੀਆ, ਵੈਸਟਇੰਡੀਜ਼ ਅਤੇ ਦੱਖਣੀ ਅਫਰੀਕਾ ਦੇ ਸਾਬਕਾ ਖਿਡਾਰੀਆਂ ਦੀਆਂ ਟੀਮਾਂ ਹਿੱਸਾ ਲੈਣਗੀਆਂ। ਯੁਵਰਾਜ ਤੋਂ ਇਲਾਵਾ ਇੰਡੀਆ ਚੈਂਪੀਅਨ ਟੀਮ ‘ਚ ਹਰਭਜਨ ਸਿੰਘ, ਸੁਰੇਸ਼ ਰੈਨਾ, ਇਰਫਾਨ ਪਠਾਨ, ਰੌਬਿਨ ਉਥੱਪਾ, ਅੰਬਾਤੀ ਰਾਇਡੂ ਅਤੇ ਯੂਸਫ ਪਠਾਨ ਵਰਗੇ ਦਿੱਗਜ ਕ੍ਰਿਕਟਰ ਸ਼ਾਮਲ ਹਨ। ਭਾਰਤੀ ਟੀਮ ਆਪਣੇ ਮੈਚ ਐਜਬੈਸਟਨ, ਬਰਮਿੰਘਮ ਅਤੇ ਨੌਰਥੈਂਪਟਨਸ਼ਾਇਰ ਵਿੱਚ ਖੇਡੇਗੀ। ਟੀਮ ਦੀ ਜਰਸੀ ਦੇ ਉਦਘਾਟਨ ਮੌਕੇ ਟੀਮ ਦੇ ਮਾਲਕਾਂ ਦੇ ਨਾਲ ਸਾਬਕਾ ਕ੍ਰਿਕਟਰ ਸੁਰੇਸ਼ ਰੈਨਾ, ਸਾਬਕਾ ਤੇਜ਼ ਗੇਂਦਬਾਜ਼ ਆਰਪੀ ਸਿੰਘ ਅਤੇ ਸਾਬਕਾ ਲੈੱਗ ਸਪਿਨਰ ਰਾਹੁਲ ਸ਼ਰਮਾ ਵੀ ਮੌਜੂਦ ਸਨ।

ਇਸ ਮੌਕੇ ਰੈਨਾ ਨੇ ਕਿਹਾ ਕਿ ਉਹ ਵਿਸ਼ਵ ਚੈਂਪੀਅਨਸ਼ਿਪ ਆਫ ਲੈਜੇਂਡਸ ਲੀਗ ‘ਚ ਪਾਕਿਸਤਾਨ ਖ਼ਿਲਾਫ਼ ਖੇਡਣ ਲਈ ਉਤਸ਼ਾਹਿਤ ਹੈ। ਉਨ੍ਹਾਂ ਕਿਹਾ ਕਿ ਯੁਵਰਾਜ ਅਤੇ ਹਰਭਜਨ ਦੇ ਨਾਲ ਅਸੀਂ ਪਾਕਿਸਤਾਨ ਨਾਲ ਕਈ ਮੈਚ ਖੇਡੇ ਹਨ। ਜਦੋਂ ਤੁਸੀਂ ਦੇਸ਼ ਦੀ ਨੁਮਾਇੰਦਗੀ ਕਰਦੇ ਹੋ, ਤਾਂ ਤੁਸੀਂ ਚੰਗਾ ਕਰਨ ਦੀ ਕੋਸ਼ਿਸ਼ ਕਰਦੇ ਹੋ। ਅਸੀਂ ਇੰਗਲੈਂਡ ‘ਚ ਪਾਕਿਸਤਾਨ ਦਾ ਸਾਹਮਣਾ ਕਰਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਪੇਸ਼ੇਵਰ ਖੇਡਾਂ ਤੋਂ ਸੰਨਿਆਸ ਲੈ ਲਿਆ ਹੈ ਪਰ ਕ੍ਰਿਕਟ ਸਾਡੇ ਦਿਲਾਂ ਤੋਂ ਕਦੇ ਦੂਰ ਨਹੀਂ ਹੋਵੇਗਾ। ਵਿਸ਼ਵ ਚੈਂਪੀਅਨਸ਼ਿਪ ਆਫ਼ ਲੈਜੈਂਡਜ਼ ਲਈ ‘ਇੰਡੀਆ ਚੈਂਪੀਅਨਜ਼’ ਦੀ ਟੀਮ ਇਸ ਪ੍ਰਕਾਰ ਹੈ। ਯੁਵਰਾਜ ਸਿੰਘ, ਹਰਭਜਨ ਸਿੰਘ, ਸੁਰੇਸ਼ ਰੈਨਾ, ਇਰਫਾਨ ਪਠਾਨ, ਰੌਬਿਨ ਉਥੱਪਾ, ਅੰਬਾਤੀ ਰਾਇਡੂ, ਯੂਸਫ ਪਠਾਨ, ਗੁਰਕੀਰਤ ਮਾਨ, ਰਾਹੁਲ ਸ਼ਰਮਾ, ਨਮਨ ਓਝਾ, ਰਾਹੁਲ ਸ਼ੁਕਲਾ, ਆਰਪੀ ਸਿੰਘ, ਵਿਨੇ ਕੁਮਾਰ, ਧਵਲ ਕੁਲਕਰਨੀ।

NO COMMENTS

LEAVE A REPLY

Please enter your comment!
Please enter your name here

Exit mobile version