Home ਮਨੋਰੰਜਨ ਮੁੰਬਈ ਏਅਰਪੋਰਟ ‘ਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਕਾਫੀ ਸਟਾਈਲਿਸ਼ ਲੁੱਕ ‘ਚ ਆਈ ਨਜ਼ਰ

ਮੁੰਬਈ ਏਅਰਪੋਰਟ ‘ਤੇ ਅਦਾਕਾਰਾ ਸ਼ਿਲਪਾ ਸ਼ੈੱਟੀ ਕਾਫੀ ਸਟਾਈਲਿਸ਼ ਲੁੱਕ ‘ਚ ਆਈ ਨਜ਼ਰ

0

ਮੁੰਬਈ : ਅਦਾਕਾਰਾ ਸ਼ਿਲਪਾ ਸ਼ੈੱਟੀ (Actress Shilpa Shetty) ਆਪਣੇ ਕਿੱਤੇ ਕਾਰਨ ਕਿਤੇ ਨਾ ਕਿਤੇ ਆਉਂਦੀ-ਜਾਂਦੀ ਰਹਿੰਦੀ ਹੈ। ਹੁਣ ਹਾਲ ਹੀ ‘ਚ ਅਦਾਕਾਰਾ ਨੂੰ ਆਪਣੇ ਪਰਿਵਾਰ ਨਾਲ ਮੁੰਬਈ ਏਅਰਪੋਰਟ (Mumbai airport) ‘ਤੇ ਦੇਖਿਆ ਗਿਆ। ਇਸ ਦੌਰਾਨ ਉਹ ਆਪਣੇ ਸਟਾਈਲਿਸ਼ ਲੁੱਕ ਨਾਲ ਸਾਰਿਆਂ ਨੂੰ ਪ੍ਰਭਾਵਿਤ ਕਰਦੀ ਨਜ਼ਰ ਆਈ। ਸ਼ਿਲਪਾ ਦੀਆਂ ਇਹ ਤਸਵੀਰਾਂ ਹੁਣ ਇੰਟਰਨੈੱਟ ‘ਤੇ ਵਾਇਰਲ ਹੋ ਰਹੀਆਂ ਹਨ।

ਸਾਹਮਣੇ ਆਈਆਂ ਤਸਵੀਰਾਂ ‘ਚ ਦੇਖਿਆ ਜਾ ਸਕਦਾ ਹੈ ਕਿ ਸ਼ਿਲਪਾ ਸ਼ੈੱਟੀ ਆਪਣੇ ਬੱਚਿਆਂ ਅਤੇ ਮਾਂ ਨਾਲ ਏਅਰਪੋਰਟ ‘ਤੇ ਨਜ਼ਰ ਆ ਰਹੀ ਹੈ। ਇਸ ਦੌਰਾਨ ਅਦਾਕਾਰਾ ਦਾ ਕਾਫੀ ਸਟਾਈਲਿਸ਼ ਲੁੱਕ ਦੇਖਣ ਨੂੰ ਮਿਲ ਰਿਹਾ ਹੈ।

ਉਹ ਕਾਲੇ ਰੰਗ ਦੀ ਹੂਡੀ, ਚਮੜੇ ਦੀ ਪੈਂਟ ਅਤੇ ਮੈਚਿੰਗ ਜੁੱਤੀਆਂ ਵਿੱਚ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ  ਦੇ ਵਾਲਾਂ ‘ਤੇ ਮੈਚਿੰਗ ਕੈਪ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਹੱਥ ‘ਚ ਮੈਚਿੰਗ ਪਰਸ ਵੀ ਰੱਖਿਆ ਹੋਇਆ ਹੈ।

ਇਸ ਦੇ ਨਾਲ ਹੀ ਅਦਾਕਾਰਾ ਦੀ ਬੇਟੀ ਸਮੀਸ਼ਾ ਵੀ ਇਸ ਦੌਰਾਨ ਕਾਫੀ ਕਿਊਟ ਲੱਗ ਰਹੀ ਹੈ। ਜਦੋਂ ਕਿ ਬੇਟੇ ਵਿਆਨ ਅਤੇ ਸੁਨੰਦਾ ਸ਼ੈੱਟੀ ਵੀ ਅਦਾਕਾਰਾ ਨਾਲ ਪੋਜ਼ ਦੇ ਰਹੇ ਹਨ। ਏਅਰਪੋਰਟ ਤੋਂ ਸ਼ਿਲਪਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।

ਕੰਮ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਸ਼ਿਲਪਾ ਸ਼ੈਟੀ ਕੇਡੀ ਦ ਡੇਵਿਲ ਲਈ ਸੱਤਿਆਵਤੀ ਅਗਨੀਹੋਤਰੀ ਦੀ ਭੂਮਿਕਾ ਨਿਭਾਉਣ ਲਈ ਕੰਨੜ ਫਿਲਮ ਇੰਡਸਟਰੀ ਵਿੱਚ ਵਾਪਸ ਆਈ ਹੈ, ਜੋ ਦਸੰਬਰ ਵਿੱਚ ਰਿਲੀਜ਼ ਹੋਣ ਵਾਲੀ ਹੈ।

NO COMMENTS

LEAVE A REPLY

Please enter your comment!
Please enter your name here

Exit mobile version